ਮਹਾਨ ਸ਼ਹੀਦ ਭਾਈ ਸਤਨਾਮ ਸਿੰਘ ਜੀ ੨੨ ਲੱਖੀਆਂ ਦੀਆਂ ਯਾਦਾ ਦੇ ਝਰੋਖੇ ਵਿੱਚੋ – ਫਤਹਵੀਰ ਸਿੰਘ

ਮਹਾਨ ਸ਼ਹੀਦ ਭਾਈ ਸਤਨਾਮ ਸਿੰਘ ਜੀ ੨੨ ਲੱਖੀਆਂ ਦੀਆਂ ਯਾਦਾ ਦੇ ਝਰੋਖੇ ਵਿੱਚੋਫਤਹਵੀਰ ਸਿੰਘ
ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੱਹ ਮੋੜੇ,ਅੱਜ ਫਿਰ ਉਹ ਤੈਨੂੰ ਲਲਕਾਰ ਦੇ ਨੇ

ਬਾਜਾ ਵਾਲਿਆ ਬਾਜ ਨੂੰ ਭੇਜ ਛੇਤੀ, ਤਿੱਤਰ ਫਿਰ ਉਡਾੱਰੀਆ ਮਾਰਦੇ ਨੇ  

ਪੰਜਾਬ ਦੇ ਇਤਹਾਸ ਦਾ ਕੋਈ ਵੀ ਦਿਨ ਅਜਿਹਾ ਦਿਨ ਨਹੀ ਜਿਹੜਾ ਦਿਨ ਸਿੱਖ ਸ਼ਹਾਦਤ ਤੋ ਵਾਙਾ ਰਿਹਾ ਹੋਵੇ। ਜੇ ਕਰ ਦੁਨਿਆਂ ਦੇ ਇਤਹਾਸ ਦਾ ਵਿਸਲੇਸ਼ਣ ਕੀਤਾ ਜਾਵੇ ਤਾਂ ਸਭ ਤੋ ਵੱਧ ਸ਼ਹਾਦਤ ਅਤੇ ਸਭ ਤੋ ਵੱਧ ਕੁਰਬਾਨੀਆਂ  ਸਿੱਖ ਕੌਮ ਦੀ ਝੋਲੀ ਪੈਣਗੀਆਂ । ਭਾਰਤੀ ਸੁਤੰਤਰਤਾ ਸੰਗਰਾਮ ਵਿਚ ਸਿੱਖ ਕੌਮ ਨੇ ਵਡਮੁਲਾ ਹਿਸਾ ਪਾਇਆ ੫੦੦ ਸ਼ਹੀਦ ੯੩ ਫਾਂਸੀ ੬੭ ਬਜਬਜ ਘਾਟ ਤੇ ਮੌਤ ਘਾਟ ਉਤਾਰੇ ੯੧ ਕੂਕੇ ਸਿੰਘ ਤੋਪਾ ਨਾਲ ਉਡਾਏ ੭੯੦ ਸਿੰਘ ਜੱਲਿਆ ਵਾਲੇ ਬਾਗ ੨੧੪੭ ਸਿੱਖ ਜਲਾਵਤਨ ਕਰਕੇ ਕਾਲੇਪਾਣੀ ੫ ਲੱਖ ਸਿੱਖ ਪਾਕਿਸਤਾਨ ਵਿੱਚ ਸ਼ਹੀਦ ਹੋਏ।ਇਸੇ ਹੀ ਮਾਲਾ ਦਾ ਮੋਤੀ ਹੈ ਸ਼ਹਿਦ ਭਾਈ ਸਤਨਾਮ ਸਿੰਅ ਜੀ ੨੨ ਲੱਖੀਆ।ਪੰਜਾਬ ਨੇ ਜਿੰਨੀ ਵੱਡੀ ਦੇਸ਼ –ਭਗਤੀ ਤੇ ਕੁਰਬਾਨੀ ਇਤਿਹਾਸ ਵਿਚ ਪੈਦਾ ਕੀਤੀ ਹੈ। ਤੁਹਾਨੂੰ ਹੋਰ ਕਿਧਰੇ ਨਹੀਂ ਮਿਲੇਗੀ, ਪਰ ਇਸ ਲੜਾਈ ਦੇ ਤੱਤੇ ਤਾਅ ਵਿਚ ਗਦਾਰੀ ਵਾਲੀਆ ਮਿਸਾਲਾਂ ਵੀ ਤੁਹਾਨੂੰ ਬੇਪਰਵਾਹ ਮਿਲ ਜਾਣਗੀਆਂ। ਭਾਈ ਸਤਨਾਮ ਸਿੰਘ ਜੀ ਦਾ ਜਨਮ ਮਿੱਤੀ  6 May 1961  ਨੂੰ ਪਿਤਾ ਗੁਰਮੇਜ ਸਿੰਅ ਦੇ ਗ੍ਰਿਹ ਵਿਖੇ ਮਾਤਾ ਸਵਰਨ ਕੌਰ ਦੀ ਕੁੱਖੋ ਪਿੰਡ ਅਟੱਲ ਗ੍ਹੜ ਜਿਲਾ ਹੁਸ਼ਿਆਰ ਪੁਰ ਵਿਖੇ ਹੋਇਆ। ਆਪ ਚਾਰ ਭੈਣ ਭਰਾਵਾਂ ਵਿੱਚੋ ਸਭ ਤੋ ਛੋਟੇ ਸਨ ।ਆਪਨੇ ਦਸਵੀ ਤੱਕ ਦੀ ਪੜਾਈ ਬਸੀ ਪਿੰਡ ਦੇ ਸਕੂਲ ਤੋ ਪ੍ਰਾਪਤ ਕੀਤੀ। ਉਚੇਰੀ ਵਿਦਿਆ ਲਈ ਆਪ ਨੇ  DAV Collage Hoshiārpur  ਵਿੱਚ ਦਾਖਲਾ ਲੈ ਲਿਆ। ਆਪ ਸਰੀਰਕ ਤੋਰ ਤੇ ਬੁਹਤ ਪਤਲੇ ਅਤੇ ਫੁਰਤੀਲੇ ਸਨ । ਇਨ੍ਹਾਂ ਦਿੱਨਾ ਵਿੱਚ ਹੀ ਆਪ ਦਾ ਮੇਲ ਬਾਬਾ ਦਵਿੰਦਰ ਸਿੰਘ ਸਿੰਘ ਪੁਰਾ, ਚਰਨਜੀਤ ਸਿੰਘ ਹੇੜਿਆਂ ਅਤੇ ਸਤਬਚਨ ਸਿੰਘ  ਸਕਰੁਲੀ ਨਾਲ ਹੋ ਗਿਆ। ਉਸ ਵਕਤ ਹੁਸ਼ਿਆਰ ਫੁਰ ਵਿਖੇ ਹਿੰਦੂ ਗੁੰਡਾ ਅਨਸਰਾ ਦਾ ਬਹੁਤ ਬੋਲਵਾਲਾ ਸੀ। ਗੁੰਡਾ ਗਰਦੀ ਦਾ ਨਾਚ ਕਰਦਿਆ ਉਹ ਕੋਈ ਸਮਾ ਅਜਾਈ ਨਹੀ ਸੀ ਜਾਣ ਦੇਂਦੇ ਕਿਉਕਿ ਸਰਕਾਰੇ ਦਰਵਾਰੇ ਉਹਨਾ ਦੀ ਸੁਣਵਾਈ ਸੀ। ਇੱਕ ਵਾਰੀ ਬੱਗੇ MC  ਦੀ ਅਗਵਾਈ ਹੇਠ ਇਨ੍ਹਾਂ ਗੁੰਡੇ ਅਨਸਰਾਂ ਨੇ ਇੱਕ ਸਿੱਖ ਬਰਾਤ ਤੇ ਹਮਲਾ ਕਰ ਦਿੱਤਾ। ਕਿਉਂਕਿ ਬੱਗੇ  MC  ਨੂੰ  M L A  ਚੋਧਰੀ  ਬਲਬੀਰ ਦੀ ਪੂਰੀ ਸ਼ਹਿ ਸੀ ਉਹ ਸਿੱਖਾ ਦੇ ਖਿਲਾਫ ਹਮੇਸ਼ਾ ਜਹਿਰ ਉਗਲਦਾ ਰਹਿੰਦਾ ਸੀ। ਬੱਗੇ  MC  ਨੇ ਸਿੱਖ ਬਰਾਤ ਤੇ ਇਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਭਾਈ ਸਤਨਾਮ ਸਿੰਘ ਹੋਰਾ ਨੇ ਕੁਝ ਸਿੰਅ ਦੀ ਸਹਾਇਤਾ ਨਾਲ ਰੋਸ ਮੁਜਾਹਰਾ ਕੀਤਾ ਤਾਂ ਪੁਲਿਸ ਨੇ ਆਪ ਜੀ ਨੂੰ ਸ਼ਹਿਰ ਤੋ ਬਾਹਰ ਹੀ ਰੋਕ ਲਿਆ। ਭਾਵੇ ਕਿ ਡੀ ਸੀ ਸ਼ਹਿਰ ਤੋ ਬਾਹਰ ਆ ਕਿ ਹੀ ਮੈਮਰੰਡਮ  ਲੇ ਗਿਆਂ ਪਰ ਉਹਨਾ ਤੇ ਕਾਰਵਾਈ ਕੋਈ ਨਹੀ ਕੀਤੀ । ਜਿਸ ਦਾ  ਆਪਦੇ ਮਨ ਤੇ ਬਹੁਤ ਡੂੰਘਾ ਅਸਰ ਹੋਇਆ ਆਪ ਜੀ ਨੇ ਫਿਰ ਵੀ ਸਬਰ ਤੋ ਕੰਮ ਲੈਦਿਆਂ  M L A ਤੱਕ ਪਹੁੰਚ ਕੀਤੀ । M L A ਦਾ ਜਵਾਬ ਸੀ ਕਿ ਇਹ ਸਭ ਕੁਝ ਭਿੰਡਰਾਂ ਵਾਲਿਆ ਕਰਕੇ ਹੋ ਰਿਹਾ ਹੈ ਜੇਕਰ ਭਿੰਡਰਾਂ ਵਾਲਾ ਚੁੱਪ ਨਹੀ ਕਰੇਗਾ ਤਾ ਇਹ ਲੋਕ ਕਿਵੇ ਚੁੱਪ ਰਹਿ ਸਕਦੇ ਹਨ। ਆਪ ਜੀ ਹੁਣ ਸਭ ਕੁਝ ਸਮਝ ਚੁੱਕੇ ਸਨ ਕਿ ਜੋ ਕੁਝ ਵਾਪਰ ਰਿਹਾ ਹੈ ਬਹੁਤ ਡੂੰਘੀ ਸਾਜਿਸ ਤਹਿਤ ਵਾਪਰ ਰਿਹਾ ਹੈ ਇਥੇ ਸਾਡੀ ਕਿਸੇ ਦੀ ਅਪੀਲ ਦਲੀਲ ਦਾ ਕੋਈ ਮੁਲ ਨਹੀ। ਇਹ ਤੇ ਹੱਕ ਹੁਣ ਸੰਘਰਸ ਕਰਕੇ ਹੀ ਮਿਲ ਸਕਦੇ ਹਨ। ਬੱਸ ਫਿਰ ਕੀ ਸੀ ੧੯੮੨ ਵਿੱਚ ਆਪ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਜਾ ਫਤਿਹ ਬੁਲਾਈ । ਉਥੇ ਆਪ ਜੀ ਦਾ ਮੇਲ ਸ਼ਹੀਦ ਮਨਵੀਰ ਸਿੰਘ ਚਹੇੜੂ, ਸ਼ਹੀਦ ਜਰਨਲ ਲਾਭ ਸਿੰਘ ਪੰਜਵੜ, ਸ਼ਹੀਦ ਸਵਰਨਜੀਤ ਸਿੰਘ ਦੀਨ ਪੁਰ ਅਤੇ ਸਰਬਜੀਤ ਸਿੰਘ ਜੌਹਲ ਨਾਲ ਹੋ ਗਿਆ। ਇਸ ਯੋਧੇ ਦੇ ਕੌਮੀ ਜਜਬੇ ਤੋ ਸਾਰੇ ਸਿੰਘ ਬਹੁਤ ਹੀ ਪ੍ਰਭਾਵਿਤ ਹੋਏ ।

MC ਬੱਗੇ ਨੂੰ ਸੋਧਾ

ਗੰਦੇ ਲੋਕਾਂ ਦੀ ਭੀੜ ਹੁੰਦੀ ਹੈ ਗੁਰਮੁਖ ਹਮੇਸਾਂ ਹੀ ਘੱਟ ਹੁੰਦੇ ਹਨ ।

ਇਕ ਦਿਨ ਬੱਗਾ ਰਿਖਸੇ ਤੇ ਸਵਾਰ ਹੁਸਿਆਰ ਪੁਰ ਵਿੱਚ ਜਾ ਰਿਹਾ ਸੀ ਸਿੰਘਾਂ ਦੀ ਛੀਧ  ਨੇ ਸਿੰਘਾਂ ਨੂੰ ਜਾ ਖਬਰ ਦਿੱਤੀ ਬੱਸ ਫਿਰ ਕੀ ਸੀ ਆਪਨੇ ਸ਼ਹੀਦ ਸਰਬਜੀਤ ਸਿੰਘ ਜੌਹਲ ਦੀ ਸਹਾਇਤਾ ਨਾਲ ਦੋਖੀ ਹੰਕਾਰੀ  MC  ਬੱਗੇ ਨੂੰ ਜਾ ਸੋਧਾ ਲਾਇਆ। ਜਿਥੇ ਇਸ ਦੁਸਟ ਦੇ ਕਤਲ ਦੀ ਹਿੰਦੂ ਖੇਮਿਆ ਵਿੱਚ ਤਰਥੱਲੀ ਮੱਚ ਗਈ ਉਥੇ ਪੁਲਿਸ ਤੇ ਪ੍ਰਸਾਸਨ ਇਸ ਦਾ ਪਤਾ ਲਾਉਣ ਵਿੱਚ ਵੀ ਨਾਕਾਮ ਰਹੇ । M L A   ਬਲਬੀਰ ਸੈਣੀ ਨੇ ਹੁਣ ਹੋਰ ਵੀ ਅੱਤ ਚੁਕ ਲਈ । ਭਾਈ ਸਤਨਾਮ ਸਿੰਘ ਨੂੰ ਪੁਲੀਸ ਨੇ ਆਏ ਦਿਨ ਤੰਗ ਪ੍ਰਸਾਨ  ਕਰਨਾ ਸੁਰੂ ਕਰ ਦਿੱਤਾ ।

M L A  ਬਲਬੀਰ ਸੈਣੀ ਨੂੰ ਸੋਧਾ

ਸਾਡੀ ਰੱਖਿਆ ਵੱਲੋ ਲਾਪਰਵਾਹੀ ਖਤਰਨਾਕ ਹੈ ਤੇ ਅਜ਼ਾਦੀ ਵੱਲੋ ਲਾਪਰਵਾਹੀ ਹੋਰ ਵੀ ਖਤਰਨਾਕ ਹੇ (ਏ-ਸਟੀਵਨਸਨ )
ਆਪ ਜੀ ਦੇ ਦੋ ਸਾਥੀਆਂ ਸ਼ਹੀਦ ਬਲਵੀਰ ਸਿੰਘ ਵਕੀਲ ਅਤੇ ਭਾਈ ਅਜੀਤਪਾਲ ਸਿੰਘ ਨੇ  M L A  ਬਲਬੀਰ ਸੈਣੀ ਨੂੰ ਵੀ ਬੱਗੇ ਵਾਲੇ ਰਾਹੇ ਤੋਰ  ਦਿਤਾ। ਆਪ ਜੀ ਨੂੰ ਭਲੀ ਭਾਂਤ ਪਤਾ ਸੀ ਕਿ ਪੁਲਿਸ ਹੁਣ ਉਸ ਦੇ ਘਰ ਪਹੁੰਚ ਜਾਵੇਗੀ। ਆਪ ਜੀ ਨੇ ਪਾਰ ਜਾਣ ਪ੍ਰੋਗਰਾਮ ਬਣਾ ਲਿਆ ਅਤੇ ਬਾਡਰ ਤੇ ਆਪਣੀ ਠਾਰ ਤੇ ਪਹੁੰਚ ਕੇ ਪਾਰ ਲੱਘਣ ਇੰਤਜਾਰ ਕਰ ਰਹੇ ਸਨ। ਉਹੱਨਾ ਦਿੱਨਾ ਵਿੱਚ ਭਾਈ ਸਰਬਜੀਤ ਸਿੰਘ ਜੋਹਲ ਪੁਲਿਸ ਦੇ ਅੜਿਕੇ ਆਗਿਆ ਪਰ ਉਹ  ਭਾਈ ਸਤਨਾਮ ਸਿੰਘ ਨੂੰ ਫੜਾਉਣ ਲਈ ਤਿਆਰ ਨਹੀ ਸੀ ਪੁਲੀਸ ਨੇ ਭਾਈ ਸਰਬਜੀਤ ਸਿੰਘ ਦੀ ਭੈਣ ਨੂੰ ਫੜ ਲਿਆ ਭੈਣ ਦੀ ਬੇਇਜਤੀ ਨਾ ਸਹਾਰਦੇ ਭਾਈ ਸਾਹਿਬ ਨੇ ਭਾਈ ਸਤਨਾਮ ਸਿੰਘ ਦਾ ਟਿਕਾਣਾ ਦੱਸ ਦਿੱਤਾ ਪੁਲੀਸ ਇਨਸਪੈਕਟਰ ਹਰਿੰਦਰ ਚਾਹਲ, ਏ ਐਸ ਆਈ ਆਤਮਾ ਸਿੰਘ ਭੁੱਲਰ ਦੀ ਅਗਵਾਈ ਹੇਠ ਸਵੇਰੇ ਜਾ ਛਾਪਾ ਮਾਰਿਆ ਭਾਈ ਸਤਨਾਮ ਸਿੰਘ ਨੂੰ ਘਰ ਵਾਲਿਆ ਨੇ ਜਾ ਦਸਿਆ ਕੇ ਪੁਲੀਸ ਆਈ ਹੈ ਭਾਈ ਸਤਨਾਮ ਸਿੰਘ ਨੇ ਚੁਬਾਰੇ ਵਿੱਚੋ ਬਾਹਰ ਆ ਕਿ ਪੁਲੀਸ ਨੂੰ ਅਵਾਜ ਮਾਰੀ ਤੁਸੀਂ ਹੈਥੇ ਹੀ ਰੁਕੋ ਮੈ ਹੇਠਾ ਆ ਰਿਹਾ ਆਪ ਜੀ ਨੇ ਪੁਲੀਸ ਨੂੰ ਆ ਫਤਿਹ ਬੁਲਾਈ ਅਤੇ ਕਿਹਾ ਚਲੋ । ਰਸਤੇ ਵਿੱਚ ਇਕ ਹਵਲਦਾਰ ਨੇ ਭਾਈ ਸਾਹਿਬ ਤੋ ਕੁਝ ਸਵਾਲ ਜਵਾਬ ਕਰਨ ਦੀ ਗੱਲ ਕੀਤੀ ਤਾ ਭਾਈ ਸਾਹਿਬ ਵੀਰ ਰੱਸ ਵਿੱਚ ਆ ਗਏਗਇ ਵਖਰੀ ਕਾਰ ਵਿੱਚ ਜਾ ਰਹੇ ਇਨਸਪੈਕਟਰ ਨੂੰ ਜਦੋ ਪਤਾ ਲੱਗਾ ਤਾ ਉਸ ਨੇ ਹਵਲਦਾਰ ਨੂੰ ਕਿਹਾ ਤੂੰ ਕੋਣ ਹੈ ਸਤਨਾਮ ਸਿੰਘ ਤੋ ਪੁਛਗਿਛ ਕਰਨ ਵਾਲਾ ਅਤੇ ਭਾਈ ਸਾਹਿਬ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ।

੨੬ ਅਪਰੈਲ ੧੯੮੫  ਨੂੰ ਜਲੰਧਰ ਕਚੈਹਰੀਆਂ ਵਿੱਚੋ ਭਾਈ ਸੁਰਜੀਤ ਸਿੰਘ ਸੀਤਾ ਦੇ ਫਰਾਰ ਹੋ ਜਾਣ ਤੋ ਬਾਅਦ ਆਪ ਦਾ ਮੇਲ ਭਾਈ ਮਨਵੀਰ ਸਿੰਘ ਤੇ ਭਾਈ ਸਤਨਾਮ ਸਿੰਘ ਹੋਰਾ ਨਾਲ ਹੋ ਗਿਆ ਆਪ ਜੀ ਨੇ ਭਾਈ ਸੁਰਜੀਤ ਸਿੰਘ ਸੀਤਾ ਨੂੰ ਹੁਸ਼ਿਆਰ ਪੁਰ ਦਾ ਏਰੀਆ ਕਮਾਡਰ ਬਣਾ ਦਿੱਤਾ ।ਹੁਣ ਤੱਕ ਪੁਲੀਸ ਨੂੰ ਪਤਾ ਲੱਗ ਚੁੱਕਾ ਸੀ ਕਿ ਭਾਈ ਸਤਨਾਮ ਸਿੰਘ ਦਾ ਖਾੜਕੂਆਂ ਵਿੱਚ ਬਹੁਤ ਸਤਕਾਰ ਹੈ ਉਹ ਕੁਝ ਵੀ ਕਰਨ ਦੇ ਸਮਰੱਥ ਹੈ ਇਸ ਕਰਕੇ ਪੁਲੀਸ ਭਾਈ ਸਾਹਿਬ ਤੋ ਪਾਸਾ ਵੱਟਣ ਲੱਗ ਪਈ ਸੀ । ਇਹ ਤਾ ਭਾਈ ਮਨਵੀਰ ਸਿੰਘ ਚਹੇੜੁ ਜਿਹੇ ਯੋਧੇ ਹੀ ਜਾਣਦੇ ਸਨ ਜੋ ਕਿ ਆਪ ਜੀ ਨੂੰ ਭਾਈ ਬਚਿੱਤਰ ਸਿੰਘ ਦੇ ਨਾਮ ਨਾਲ ਪੁਕਾਰਦੇ ਸਨ।

ਦਰੱਖਤਾ ਦੀ ਫੋਟੋ
ਮੈਂ ਹੋਲੀ ਚਲਦਾ ਹਾਂ, ਕਦੇ ਪਿੱਛੇ ਨਹੀਂ ਮੁੜਦਾ (ਇਬਰਾਹੀਮ ਲਿੰਕਨ)

ਵਿਦਿਆ ਸਾਗਰ ਇੰਸਪੈਕਟਰ  C I A  ਸਟਾਫ ਹੁਸ਼ਿਆਰ ਪੁਰ ਵਿੱਚ ਇੱਕ ਚਾਰਟ (ਕਲੰਡਰ) ਲਗਾਇਆ ਸੀ ਜਿਸ ਉਪਰ ਦੋ ਦਰੱਖਤਾਂ ਦੀਆਂ ਫੋਟੋ ਬਣੀਆ ਸਨ ਜਿਸ ਦਰੱਖਤ ਦੀਆਂ ਜੜ੍ਹਾਂ ਲੱਬੀਆ ਸਨ ਉਸ ਉਪਰ ਸਤਨਾਮ ਸਿੰਘ ਲਿਖਿਆ ਸੀ ਜਿਸ ਦਰੱਖਤ ਦੀਆਂ ਜੜਾਂ ਛੋਟੀਆਂ ਸਨ ਉਸ ਉਪਰ ਬਲਬੀਰ ਸਿੰਘ ਲਿਖਿਆਂ ਸੀ ਜਦ ਕਿ ਉਸ ਟਾਇਮ ਭਾਈ ਬਲਬੀਰ ਸਿੰਘ ਬਾਗੀ ਸੀ ਭਾਈ ਸਤਨਾਮ ਸਿੰਘ ਘਰ ਹੀ ਰਹਿੰਦਾ ਸੀ ।

ਪਿੰਡ ਖੁੱਡੇ ਪੁਲੀਸ ਰੇਡ

ਪ੍ਰਿਸਿੱਧੀ ਕਿਸੇ ਮਹਾਨ ਕਾਂਰਜ ਦਾ ਗੀਤ ਹੈ ।

ਇਕ ਦਿਨ ਪੁਲੀਸ ਸਵੇਰੇ ੪ ਵਜੇ ਦੇ ਕਰੀਬ ਪਿੰਡ ਖੁੱਡੇ ਭਾਈ ਜਗਜੀਤ ਸਿੰਘ (ਕਮਾਲ ਪੁਰ) ਦੇ ਸਟੋਰ ਛਾਪਾ ਮਾਰਿਆ ਥਾਣੇਦਾਰ ਨੇ ਦਰਵਾਜਾ ਖੜਕਾਇਆ ਤਾ ਭਾਈ ਜਗਜੀਤ ਸਿੰਘ ਨੇ ਦਰਵਾਜਾ ਖੋਲਿਆ ਤਾ ਥਾਣੇਦਾਰ ਕਹਿੰਦਾ ਕੱਪੜੇ ਪਾ ਲੈ ਤੈਨੂੰ  D S P ਨੇ ਬੁਲਾਇਆ ਹੈ ਜਦੋ ਥਾਣੇਦਾਰ ਨੇ ਦਰਵਾਜੇ ਤੋ ਅੰਦਰ ਭਾਈ ਸਤਨਾਮ ਸਿੰਘ ਨੂੰ ਦੇਖਿਆ ਤਾ ਕਹਿਦਾ ਬੱਲੇ ਬੱਲੇ ਸਤਨਾਮ ਸਿੰਘ ਤੁਸੀ ਇਥੇ ਕਿੱਦਾ ਤਾਂ ਭਾਈ ਸਤਨਾਮ ਸਿੰਘ ਨੇ ਕਿਹਾ ਜਗਜੀਤ ਸਿੰਘ ਮੇਰਾ ਦੋਸਤ ਹੈ ਕਿਸ D S P ਨੇ ਬੁਲਾਇਆ ਹੈ ਚਲੋ ਚਲਦੇ ਹਾਂ  A S I  ਕਹਿਣ ਲੱਗਾ ਸਤਨਾਮ ਸਿੰਘ ਕੋਈ ਗੱਲ ਨਹੀ ਅਸੀ ਆਪੇ  D S P   ਸਾਹਿਬ ਨੂੰ ਕਹਿ ਦੇਵਾਗੇ ਕੋਈ ਖਾਸ ਗੱਲ ਨਹੀ ਤੁਹਾਨੂੰ ਜਾਣ ਲੋੜ ਨਹੀ ਉਹ ਭਾਈ ਜਗਜੀਤ ਸਿੰਘ ਨੂੰ ਫੜੇ ਬਿਨਾਂ ਹੀ ਉਥੋ ਚਲੇ ਗਏ ।

ਕਾਮਰੇਡ ਦਰਸ਼ਣ ਕਨੇਡੀਅਨ ਠੋਕਿਆ

ਮੈਂ ਹੋਲੀ ਚਲਦਾ ਹਾਂ, ਪਰ ਮੈਂ ਕਦੇ ਪਿੱਛੇ ਨਹੀਂ ਮੁੜਦਾ (ਇਬਰਾਹੀਮ ਲਿੰਕਨ)

ਕਾਮਰੇਡ ਦਰਸ਼ਣ ਕਨੇਡੀਅਨ ਨੇ ਬਹੁਤ ਅੱਤ ਚੁੱਕੀ ਫਿੱਰਦਾ ਸੀ। ਇੱਕ ਦਿਨ ਭਾਈ ਸਤਨਾਮ ਸਿੰਘ,ਭਾਈ ਦਵਿੰਦਰ ਸਿੰਘ ਸਿੰਘ ਪੁਰਾ,ਭਾਈ ਸੱਤਬਚਨ ਸਿੰਘ ਸਕਰੂਲੀ, ਭਾਈ ਚਰਨਜੀਤ ਸਿੰਘ ਹੇੜਿਆਂ  ਸਾਰੇ ਜਿੱਲਾ ਹੁਸਿਆਰ ਪੁਰ  25 September 1986  ਨੂੰ ਦਰਸ਼ਨ ਦੀ ਬੰਬੀ ਤੇ ਜਾ ਇਸ ਤਰਾਂ  ਦਰਸ਼ਨ ਨੂੰ ਮਿਲੇ ਜਿਸ ਤਰਾਂ ਮੁਸਲਮਾਨ ਮਾਮੇ ਦੀ ਧੀ ਨੂੰ ਮਿਲਦਾ। ਦਰਸ਼ਨ ਸਿੱਹ ਨੂੰ ਨਰਕਾਂ ਨੂੰ ਭੇਜ ਦਿੱਤਾਂ

ਮਾਰਿਆ ਗਿਆ  R P  ਗੇਂਦ

ਅਸਫਲਤਾ ਅਤੇ ਅਸੰਭਵ ਸ਼ਬਦ ਮੂਰਖਾਂ ਤੇ ਪਾਗਲਾਂ ਦੀ ਡਿਕਸ਼ਨਰੀ ਵਿਚ ਮਿਲਦੇ ਹਨ। (ਨੈਪੋਲੀਅਨ)

R P  ਗੇਂਦ  ਨੇ ਇੱਕ ਸਿੰਘ ਨੂੰ ੨੦ ਸਾਲ ਦੀ ਸਜਾ ਕਰ ਦਿੱਤੀ ਸਿੰਘਾਂ ਨੇ ਮੀਟਿੰਗ ਕੀਤੀ ਅਤੇ ਮਤਾ ਪਾਸ ਹੋਇਆ ਇਸ ਨੂੰ ਸਜਾ ਭਾਈ ਸਤਨਾਮ ਸਿੰਘ ਦੇਵੇਗਾਂ 1 September 1986  ਭਾਈ ਸਤਨਾਮ ਸਿੰਘ ਅਤੇ ਭਾਈ ਸੁਰਜੀਤ ਸਿੰਘ ਸੀਤਾ ਨੇ ਇਸ ਜੱਜ ਨੂੰ ਜਾ ਲੱਭਿਆ ਇੱਕ ਦੁਕਾਨ ਤੇ ਕੋਕਾ ਕੋਲਾ ਖਰੀਦ ਰਿਹਾ ਸੀ ਸਿੰਘਾ ਨੇ ਉਥੇ ਹੀ ਖਿਲਾਰ ਦਿੱਤੀ।ਗੇਂਦ ਦੇ ਗੰਨਮੈਨ ਅਰਾਮ ਨਾਲ ਖਿਸਕ ਗਏ ।ਹਰ ਇਕ ਨੂੰ ਆਪਣੀ ਗਲਤੀ ਛੋਟੀ ਲਗਦੀ ਏ ਤੇ ਦੂਸਰੇ ਦੀ ਦਿਤੀ ਹੋਈ ਸਜ਼ਾ ਵੱਡੀ। ਇਹ ਜੱਜਾ ਵਾਸਤੇ ਸਬਕ ਸੀ  ਤਾ ਕਿ ਅੱਗੇ ਤੋ ਸਿੰਘ ਨੂੰ ਸਜਾ ਕਰਨ ਲੱਗਿਆਂ  ਜੱਜ ਸੋ ਵਾਰੀ ਸੋਚਣ  ।

ਕਚਹਿਰੀ ਕਾਡ ਜਲੰਧਰ

ਸਹੀ ਨਿਰੀਖਣ ਸ਼ਕਤੀ ਨੂੰ ਆਮ ਕਰਕੇ ਉਹ ਲੋਕ ਸਨਕੀਪਣ ਕਹਿੰਦੇ ਹਨ,ਜਿਨ੍ਹਾਂ ਕੋਲ ਇਹ ਸ਼ਕਤੀ ਨਹੀਂ ਹੁੰਦੀ । (ਜਾਰਜ ਬਰਨਾਡ ਸ਼ਾਅ)

ਬਹੁਤ ਸਾਰੇ ਖਾੜਕੂ ਸਿੰਘ ਪੰਜਾਬ ਅਤੇ ਪੰਜਾਬ ਤੋ ਬਾਹਰ ਦੀਆਂ ਜੇਲਾਂ ਵਿੱਚ ਬੰਦ ਸਨ ਜਿੰਨਾ ਵਿੱਚ ਜੋਧਪੁਰ ਜੇਲ੍ਹ ਵਿੱਚ ਬੰਦ ਪੰਜਵੜ-ਝਬਾਲ ਦੇ ਭਾਈ ਸੁਖਦੇਵ ਸਿੰਘ ਸੁੱਖਾ (ਉਰਫ ਭਾਈ ਲਾਭ ਸਿੰਘ, ਭਾਈ ਸਵਰਨਜੀਤ ਸਿੰਘ ਅਲਾਦੀਨ ਪੁਰ (ਤਰਨਤਾਰਨ), ਭਾਈ ਗੁਰਿੰਦਰ ਸਿੰਘ ਭੋਲਾ ਤਰਨਤਾਰਨ ਨੂੰ ਪੰਜਾਬ ਕੇਸਰੀ ਅਖਬਾਰ ਦੇ ਮਾਲਿਕ ਰਮੇਸ ਦੇ ਕਤਲ ਚ ਪੇਸ਼ੀ ਵਾਸਤੇ ੫ ਅਪਰਲਿ ੧੯੮੬  ਨੂੰ ਜਲੰਧਰ ਕਚਹਿਰੀਆਂ ਵਿੱਚ ਲਿਆਂਦਾ ਹੋਇਆ ਸੀ। ਭਾਈ ਮਨਵੀਰ ਸਿੰਘ ਚਹੇੜੂ ਦੀ ਕਮਾਡ ਹੇਠ, ਭਾਈ ਸਤਨਾਮ ਸਿੰਘ ਅਟੱਲਗ੍ਹੜ, ਭਾਈ ਬਲਵੀਰ ਸਿੰਘ ਵਕੀਲ, ਅਜੀਤਪਾਲ ਸਿੰਘ, ਸੁਰਜੀਤ ਸਿੰਘ ਸੀਤਾ ਅਤੇ ਕੁਝ ਹੋਰ ਸਿੰਘ ਨੇ ਜਲੰਧਰ ਕਚਹਿਰੀਆਂ ਵਿੱਚ ਜਾ ਹਮਲਾ ਕੀਤਾ, ਯੋਜਨਾ ਮੁਤਾਵਕ ਕੈਦੀ ਸਿੰਘਾ ਨੇ ਪਿਸਾਬ  ਕਰਨ ਲਈ ਕਿਹਾ ਤਾਂ ਕੁਝ ਪੁਲੀਸ ਵਾਲੇ ਤਿੰਨਾ ਸਿੰਘ ਲੇ ਕੇ ਪਿਸ਼ਾਬ ਖਾਨ੍ਹੇ ਗਏ ਜਦੋ ਸਿੰਘ ਬੈਠ ਕੇ ਪਿਸਾਬ ਕਰਨ ਲੱਗੇ ਤਾਂ ਭਾਈ ਸਤਨਾਮ ਸਿੰਘ ਨੇ ਪੁਲੀਸ ਨੂੰ ਹੁਕਮ ਦਿਤਾ ਹੱਥ ਖੜੇ ਕਰ ਦੇਵੋ ਵਰਨਾ ਗੋਲੀ ਮਾਰ ਦੇਵਾਗਾਂ ਪਰ ਪੁਲੀਸ ਵਾਲਿਆਂ ਨੇ ਹੁਕਮ ਮੰਨਣ ਦੀ ਥਾਂ ਗੋਲੀ ਚਲਾਉਣ ਦੀ ਕੋਸ਼ਿਸ ਕੀਤੀ ਇਸ ਲਈ ਸਿੰਘ ਨੂੰ ਗੰਨਾਂ ਚਲਾਉਣੀਆਂ ਪਈਆਂ ਜਿਸ ਵਿੱਚ ੬-੭ ਪੁਲੀਸ ਵਾਲੇ ਮਾਰੇ ਗਏ।ਸਿੰਘਾਂ ਦਾ ਪੁਲੀਸ ਵਾਲਿਆਂ ਨੂੰ ਮਾਰਨ ਕੋਈ ਇਰਾਦਾ ਨਹੀ ਸੀ ਪਰ ਕੁਝ ਪੁਲੀਸ ਵਾਲਿਆਂ ਦੀ ਗਲਤੀ ਨੇ ਹੋਰਾ ਦਾ ਵੀ ਨੁਕਸਾਨ ਕਰਾ ਦਿੱਤਾ ॥ਇਸੇ ਦੁਰਾਨ  ਭਾਈ ਲਾਭ ਸਿੰਘ ਪੁਲੀਸ ਵਾਲੇ ਦੀ ਬਿਲਟ ਵਿਚੋ ਆਪਣੀ ਹੱਥਕੜੀ ਕੱਡਣ ਲੱਗੇ ਤਾਂ ਆਪਣੇ ਸਿੰਘਾਂ ਦੀ ਹੀ ਗੋਲੀ ਭਾਈ ਲ਼ਾਭ ਸਿੰਘ ਹੁੱਣਾ ਦੇ ਹੱਥ ਵਿੱਚ ਵੱਜ ਗਈ ਆਪ ਜੀ ਜਖਮੀ ਹੋ ਗਏ। ਭਾਈ ਮਨਵੀਰ ਸਿੰਘ ਹੁਣਾ ਦੀ ਡੂਉਟੀ ਬਖਸੀਖਾਨੇ (ਜਿਥੇ ਕੈਦੀਆਂ ਨੂੰ ਪੇਸੀ ਤੋ ਪਹਿਲਾ ਰੱਖਿਆਂ ਜਾਦਾ) ਤੇ ਸੀ ਭਾਈ ਸਾਹਿਬ ਇਕ ਗੋਲੀ ਖਿੜਕੀ ਇਕ ਗੋਲੀ ਦਰਵਾਜੇ ਤੇ ਲਗਾਤਾਰ ਚਲਾ ਰਹੇ ਸਨ। ਜਿੱਥੇ ਕਾਫੀ ਪੁਲੀਸ ਸੀ  ਉਹਨਾ ਨੂੰ ਇਕ ਵੀ ਗੋਲੀ  ਚਲਾਉਣ ਦਾ ਮੋਕਾ ਨਹੀ ਦਿੱਤਾ। ਸਿੰਘਾਂ ਪਾਸ ਇਕ ਜੀਪ ਇਕ ਟਰੱਕ ਅਤੇ ਇਕ ਕਾਰ ਸੀ। ਜਦੋ ਤਿੰਨਾਂ ਸਿੰਘਾਂ ਨੂੰ ਛੁਡਾ ਕੇ ਜੀਪ ਵਿਚ ਨਿਕਲੇ ਤਾਂ ਟਰੱਕ ਜੀਪ ਨੂੰ ਪਿੱਛੇ ਤੋ ਕਵਰ ਕਰ ਰਿਹਾ ਸੀ ਜੀਪ ਵਿਚ ਨੁਕਸ ਪੈਣ ਕਰਕੇ ਜੀਪ ਪਟਾਕੇ ਮਾਰਨ ਲੱਗ ਪਈ ਪੁਲੀਸ ਸਮਝਦੀ ਸੀ ਕੇ ਸਿੰਘ ਲਗਾਤਾਰ ਗੋਲੀਆਂ ਚਲਾਈ ਜਾ ਰਹੇ ਹਨ। ਕਾਰ ਸੁੱਚੀ ਪਿੰਡ ਰੇਲਵੇ ਲਾਇਨ ਤੋ ਪਾਰ ਖੜੀ ਸੀ ਜੇਕਰ ਰੇਲ ਦਾ ਫਾਟਕ ਬੰਦ ਹੋ ਜਾਵੇ ਤਾਂ ਸਿੰਘਾਂ ਨੂੰ ਅਸਾਨੀ ਨਾਲ ਕਾਰ ਰਾਹੀ ਅਗਲੀ ਮੰਜਲ ਪੁਚਾਇਆਂ ਜਾ ਸਕੇ। ਵਾਹਿਗੂਰੁ ਜੀ ਦੀ ਕਿਰਪਾ ਨਾਲ ਰੇਲਵੇ ਫਾਟਕ ਖੁੱਲਾ ਸੀ ਭਾਈ ਮਨਵੀਰ ਸਿੰਘ,ਭਾਈ ਸਤਨਾਮ ਸਿੰਘ, ਭਾਈ ਲਾਭ ਸਿੰਘ, ਭਾਈ ਸਵਰਨਜੀਤ ਸਿੰਘ ਅਤੇ ਗੁਰਿੰਦਰ ਸਿੰਘ ਭੋਲਾ  ਸਾਰੇ ਕਾਰ ਵਿੱਚ ਸਵਾਰ ਹੋ ਕਿ ਆਦਮ ਪੁਰ ਨੇੜੇ ਸਰੋ ਦੇ ਖੇਤਾਂ ਵਿੱਚ ਉਤਾਰ ਕੇ ਭਾਈ ਸਤਨਾਮ ਸਿੰਘ ਅਤੇ ਇਕ ਹੋਰ ਸਿੰਘ ਕਾਰ ਨੂੰ ਦਸੂਹੇ ਹਸਪਤਾਲ ਅੰਦਰ ਖੜੀ ਕਰਕੇ ਆਪਣੇ ਟਿਕਾਣੇ ਪਹੁੰਚ ਗਏ।

ਕੁਝ ਸਮੇ ਮਗਰੋ ਜਿਹੜੀ ਜੀਪ ਜਲੰਧਰ ਕਚਹਿਰੀ ਵਿੱਚ ਵਰਤੀ ਗਈ ਸੀ ਚੂਹੜ ਸਿੰਘ ਦੀ ਵਰਕਸ਼ਾਪ ਫਗਵਾੜੇ ਤੋ ਮਾਨਾ ਪੁਲੀਸ ਇਨੰਸਪੈਕਟਰ  ਹੁਸਿਆਰ ਪੁਰ ਵਿਖੇ ਚੁੱਕ ਕੇ ਲੇ ਗਿਆ ਪਰ ਹੋਰ ਕੁਝ ਵੀ ਉਸ ਦੇ ਹੱਥ ਨਾ ਲੱਗਾ ਸਬੱਬੀ ਚੂਹੜ ਸਿੰਘ ਵੀ ਉਸ ਸਮੇ ਪੁਲੀਸ ਦੇ ਹੱਥ ਆਉਣੋ ਬਚ ਗਿਆ। ਚੂਹੜ ਸਿੰਘ ਨੂੰ ਪੇਸ ਕਰਨ ਲਈ ਪੁਲੀਸ ਵਲੋ ਬਹੁਤ ਦਬਾਅ ਬਣਾਇਆ ਪਰ ਉਸ ਸਮੇ MLA ਜਗਤ ਰਾਮ ਸੂੰਡ ਦੇ ਕਹਿਣ  ਤੇ ਜੀਪ ਦੇ ਕਾਗਜ ਪੁਲੀਸ ਨੂੰ ਦੇ ਦਿੱਤੇ, ਚੂਹੜ ਸਿੰਘ ਆਪ ਪੇਸ਼ ਨਹੀ ਹੋਇਆ ਜੀਪ ਵਾਪਿਸ ਲੈ ਆਦੀ। ਚੂਹੜ ਸਿੰਘ ਕਨੇਡਾ ਪਹੁੰਚਣ ਵਿੱਚ ਸਫਲ ਹੋ ਗਿਆਂ ।

ਹੀਰਾ ਗਵਾ ਲਿਆ

ਕੁਲ ਦਾ ਭਲਾ ਮੰਗਣ ਵਾਲੇ ਨੂੰ ਕਈ ਤੱਤੀ ਵਾਂ ਨਹੀ ਲੱਗਦੀ

ਭਾਈ ਸਾਹਿਬ ਮਨਵੀਰ ਸਿੰਘ ਚਹੇੜੂ ਹੁੱਣਾ ਦੀ ਗ੍ਰਿਫਤਾਰੀ ਤੋ ਬਾਦ ਖਾਲਿਸਤਾਨ ਕਮਾਡੋ ਫੋਰਸ ਦੇ ਨਵੇ ਜਰਨੈਲ ਭਾਈ ਲਾਭ ਸਿੰਘ ਹੁੱਣਾ ਨੂੰ ਥਾਪਿਆ ਗਿਆ । ਹਥਿਆਰਾਂ ਅਤੇ ਭਾਈ ਸਾਹਿਬ ਮਨਵੀਰ ਸਿੰਘ ਚਹੇੜੂ ਹੁੱਣਾ ਅਜਾਦ ਕਰਵਾਉਣ ਲਈ ਪੈਸੇ ਦੀ ਕਾਫੀ ਜਰੂਰਤ ਸੀ। ਕੁਝ ਸਿੰਘਾਂ ਨੇ ਤਲਵਾੜੇ ਬੈਕ ਵਿੱਚ ਡਾਕਾ ਮਾਰਨ ਪ੍ਰੋਗਰਾਮ ਬਣਾਇਆ ਜਿਸ ਵਿੱਚ ਭਾਈ ਸਤਨਾਮ ਸਿੰਘ, ਭਾਈ ਸੁਰਜੀਤ ਸਿੰਘ ਸੀਤਾ, ਭਾਈ ਜਸਪਾਲ ਸਿੰਘ ਸੱਤੂ ਸਿਪਾਹੀ ਪੰਜਾਬ ਪੁਲੀਸ, ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਅਤੇ ਕੁਝ ਹੋਰ ਸਿੰਘਾਂ ਨੇ ਬੈਕ ਤੇ ਹਲਾ ਬੋਲ ਦਿੱਤਾ । ਭਾਈ ਸਤਨਾਮ ਸਿੰਘ ਅਤੇ ਭਾਈ ਸੁਰਜੀਤ ਸਿੰਘ ਸੀਤੇ ਨੇ ਬੈਂਕ ਦੇ ਗੰਨ ਮੈਨ ਨੂੰ ਕਵਰ ਕਰਨਾ ਸੀ ਜਦੋ ਗੰਨ ਮੈਨ ਨੂੰ ਹੱਥ ਖੜੇ ਕਰਨ ਨੂੰ ਭਾਈ ਸੁਰਜੀਤ ਸਿੰਘ ਸੀਤੇ ਨੇ ਕਿਹਾ ਤਾ ਉਹ ਦੋੜ ਕੇ ਮੋਰਚੇ ਵਿੱਚ ਵੜਨ ਲੱਗਾ ਤਾਂ ਸੁਰਜੀਤ ਸਿੰਘ ਸੀਤੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਇਨੇ ਨੂੰ ਭਾਈ ਸਤਨਾਮ ਸਿੰਘ,ਭਾਈ ਜਸਪਾਲ ਸਿੰਘ ਅਤੇ ਭਾਈ ਗੁਰਦੇਵ ਸਿੰਘ ਬੈਂਕ ਅੰਦਰ ਦਾਖਲ ਹੋਏ ਬੈਂਕ ਮੈਨਜਰ ਚਾਬੀਆਂ ਦੇਣ ਲਈ ਤਿਆਰ ਨਹੀ ਸੀ ਉਸ ਨੇ ਆਪਣੇ ਕਮਰੇ ਨੂੰ ਬੰਦ ਕਰ ਲਿਆ ਅਤੇ ਪੁਲੀਸ ਨੂੰ ਫੋਨ ਕਰ ਦਿੱਤਾ ਫਿਰ ਉਸ ਨੂੰ ਗੋਲੀ ਮਾਰਨੀ ਪਈ।ਗੋਲੀ ਚੱਲਣ ਨਾਲ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਬੈਂਕ ਵਿੱਚ ਡਾਕਾ ਪੈ ਰਿਹਾ ਹੈ ਲੋਕ ਇਟਾ ਪੱਥਰ ਲੈਕਿ ਬੈਂਕ ਵਲ ਨੂੰ ਆ ਰਹਿ ਸਨ ਤਾਂ ਭਾਈ ਸੁਰਜੀਤ ਸਿੰਘ ਸੀਤਾ ਅਤੇ ਇਕ ਹੋਰ ਸਿੰਘ ਨੇ ਲੋਕਾਂ ਦੇ ਸਿਰਾ ਉਪਰ ਦੀ ਗੋਲੀਆਂ ਕੱਡੀਆਂ ਤਾਂ ਲੋਕ ਦੋੜ ਗਏ।ਇਤਨੇ ਨੂੰ ਇਕ ਪੁਲੀਸ ਪਾਰਟੀ ਅਚਾਨਕ ਹੀ ਆ ਗਈ ਜਿਸ ਨਾਲ ਸਿੰਘ ਦਾ ਮੁਕਾਬਲਾ ਸੁਰੁ ਹੋ ਗਿਆ ਇਕ ਡਾਕਟਰ ਆਪਣੇ ਮਕਾਨ ਦੀ ਛੱਤ ਤੇ ਲੰਮਾ ਪਿਆ ਗੋਲੀ ਚਲਾ ਰਿਹਾ ਸੀ ਜਿਸ ਦਾ ਸਿੰਘਾਂ ਨੂੰ ਪਤਾ ਨਹੀ ਸੀ ਲੱਗ ਰਿਹਾ । ਸਾਰੇ ਸਿੰਘ ਕਾਰ ਵਿੱਚ ਆ ਗਏ ਜਦੋ ਕਾਰ ਵਿੱਚ ਗੋਲੀਆਂ ਵਜਣੀਆਂ ਸੁਰੂ ਹੋਈਆਂ ਤਾਂ ਭਾਈ ਸਤਨਾਮ ਸਿੰਘ ਕਾਰ ਵਿੱਚੋ ਉੱਤਰ ਕੇ ਫਿਰ ਬੈਂਕ ਦੀ ਛੱਤ ਜਾ ਚੜੇ ਬਾਕੀ ਸਿੰਘ ਕਾਰ ਬੈਂਕ ਦੁਆਲੇ ਘਮਾਉਦੇ ਭਾਈ ਸਤਨਾਮ ਸਿੰਘ ਨੂੰ ਲੱਭਦੇ ਰਹੇ ਗੋਲੀ ਬਹੁਤ ਚੱਲ ਰਹੀ ਸੀ ਪਰ ਭਾਈ ਸਤਨਾਮ ਸਿੰਘ ਨਾ ਆਏ ।ਹੀਰਾ ਗਵਾ ਕਿ  ਬੈਂਕ ਵਿੱਚੋ ੨੨ ਲੱਖ ਰੁਪਏ ਲੈ ਕਿ ਬਾਕੀ ਸਿੰਘ ਬਹੁਤ ਹੀ ਦੁਖੀ ਹਿਰਦੇ ਨਾਲ ਵਾਪਸ ਆ ਗਏ ।ਬਾਦ ਵਿੱਚ ਭਾਈ ਸਤਨਾਮ ਸਿੰਘ ਬੈਂਕ ਦੀ ਛੱਤ ਤੋ ਉਤਰ ਆਏ ਕਿਉਕਿ ਗੰਨ ਵਿੱਚ ਗੋਲੀ ਫੱਸ ਗਈ ਗੰਨ ਚੱਲਣ ਜੋਗ ਨਹੀ ਸੀ ਰਹੀ ਆਪ ਜੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆਂ ।ਕੁਝ ਦਿਨਾਂ ਬਾਦ ਭਾਈ ਸਤਨਾਮ ਸਿੰਘ  ਨੂੰ ਦਸੂਹੇ ਥਾਣੇ ਲੈ ਆਏ ਭਾਈ ਦਵਿੰਦਰ ਸਿੰਘ ਸਿੰਘ ਪੁਰਾ ਅਤੇ ਕੁਝ ਹੋਰ ਸਿੰਘਾਂ ਨੇ ਦਸੂਹੇ ਥਾਣੇ ਦੀ ਹਵਾਲਾਤ ਦੀ ਦਿਵਾਰ ਨੂੰ ਪਾੜ ਲਾਣ ਦੀ ਕੋਸਸ ਕੀਤੀ ਪਰ ਪੁਲੀਸ ਨੂੰ ਪਤਾ ਲੱਗ ਗਿਆਂ ਤਾਂ ਭਾਈ ਸਤਨਾਮ ਸਿੰਘ ਨੂੰ ਨਾਭੇ ਜੇਲ ਭੇਜ ਦਿੱਤਾ ।

ਆਈ ਜੀ ਟੀ ਸੀ ਕਟੋਚ  ਨੂੰ ਸੋਧਾ

ਦੁਨੀਆਂ ਵਿੱਚ ਨਾ ਕੋਈ ਦੋਸਤ ਹੈ ਤੇ ਨਾ ਦਸ਼ਮਣ, ਤੁਹਾਡਾ ਆਪਣਾ ਰਵਈਆ ਹੀ ਦੁਸਮਣ ਜਾ ਦੋਸਤ ਬਣਾਉਣ ਲਈ ਜਿੰਮੇਵਾਰ ਹੈ ।

ਆਈ ਜੀ ਕਟੋਚ ਨੇ ਦੋ ਸਿੰਘਾਂ ਨੂੰ ਕੁੱਟ ਕੁੱਟ ਜੇਲ ਅੰਦਰ ਸ਼ਹੀਦ ਕਰ ਦਿੱਤਾ ਸੀ ।ਭਾਈ ਸਤਨਾਮ ਸਿੰਘ ਨੇ ਜੇਲ ਅੰਦਰ ਇਸ ਦਾ ਸਖਤ ਰੋਸ ਪ੍ਰਗਟਾਵਾ ਕੀਤਾ ਅਤੇ ਆਈ ਜੀ ਕਟੋਚ ਨੂੰ ਵੰਗਾਰ ਕਿ ਕਿਹਾ ਕਿ ਤੈਨੂੰ ਇਸ ਦੇ ਨਤਿਜੇ ਭੁਗਤਣੇ ਪੈਣਗੇ।ਸਿੰਘਾਂ ਨੂੰ ਬਾਹਰ ਸੁਨੇਹਾ ਭੇਜਿਆ ਕਿ ਕਟੋਚ ਦੀ ਭਾਜੀ ਮੋੜੀ ਜਾਵੇ । ਜਰਨੈਲ ਜਸਵੀਰ ਸਿੰਘ ਲਾਲੀ ਹਰੀਆਂ ਵੇਲਾਂ ਵਾਲੇ (ਦੁਸ਼ਟ ਸੋਧ ਕਮਾਂਡੋ ਫੋਰਸ) ਅਤੇ ਸੁਰਜੀਤ ਸਿੰਘ ਸੀਤੇ ਨੇ  January 10/1987  ਨੂੰ  I G   ਕਟੋਚ  ਨੂੰ ਜਾਅ ਸੋਧਾ ਲਾਇਆ / ਬੱਸ ਫਿਰ ਕੀ ਸੀ ਸਾਰੀਆਂ ਜੇਲਾਂ ਵਿੱਚ ਸਿੰਘਾਂ ਦੇ ਝੰਡੇ ਬਲੰਦ ਹੋ ਗਏ।ਆਪ ਜੀ ਦੇ ਕੇਸ ਦੀ ਨਾਭੇ ਜੇਲ ਅੰਦਰ ਹੀ ਸੁਣਵਾਈ ਹੁੰਦੀ ਸੀ ਸਰਕਾਰੀ ਵਕੀਲ ਤੁਲਸੀ ਸੀ ਕਾਫੀ ਤਕੜਾ ਵਕੀਲ ਸੀ।ਇੱਕ ਪੇਸੀ ਤੇ ਆਉਣ ਦਾ ਉਹ ਸਰਕਾਰ ਤੋ ਸੱਤ ਹਜਾਰ ਰੁਪਿਆਂ ਲੈਂਦਾ ਸੀ। ਜੱਜ ਗ਼ੇਦ ਵਾਲੇ ਕੇਸ ਵਿੱਚ ਜਦੋ ਇੱਕ ਗਵਾਹ ਪੁਲੀਸ ਵਲੋ ਗਵਾਹੀ ਦੇਣ ਆਇਆ ਤਾਂ ਉਥੇ ਖੜੇ ਸਿੰਘ ਭਾਈ ਕੁਲਵਿੰਦਰ ਸਿੰਘ ਕਿੱਡ ਅਤੇ ਭਾਈ ਕੁਲਵਿੰਦਰ ਸਿੰਘ ਪੋਲਾ ਨੇ ਜਦੋ ਗੱਜ ਕਿ ਜੈਕਾਰਾ ਛੱਡਿਆ ਤਾਂ ਗਵਾਹੀ ਦੇਣ ਆਇਆ ਵਿਅਕਤੀ ਬੇਹੋਸ ਹੋ ਕੇ ਡਿੱਗ ਪਿਆ। ਜਦੋ ਜੱਜ ਨੇ ਪੁੱਛਿਆ ਕਿ ਤੂੰ ਇ੍ਹੰਨਾ ਨੂੰ ਪਹਿਚਾਣ ਦਾ ਹੈ ਤਾਂ ਉਸ ਦਾ ਉੱਤਰ ਸੀ ਕਿ ਘਟਨਾ ਵਾਲੇ ਦਿਨ ਪਹਿਲਾਂ ਤਾਂ ਮੈ ਸੋਚਿਆ ਕਿ ਜਿਆਦਾ ਧੁੱਪ ਕਾਰਨ ਸ਼ਾਇਦ ਕੋਈ ਸੋਡੇ ਵਗੈਰਾ ਦੀ ਬੋਤਲ ਫਟ ਗਈ ਪਰ ਲਾਸ਼ ਵੇਖ ਕਿ ਤਾਂ ਮੈ ਐਨਾ ਘਬਰਾ ਗਿਆ ਕਿ ਮੇਰੀਆਂ ਅੱਖਾ ਅੱਗੇ ਹਨੇਰਾ ਛਾਅ ਗਿਆ ਮੈਨੂੰ ਕੁਝ ਵੀ  ਪਤਾ ਨਹੀ ਲੱਗਿਆ ਕਿ ਕੀ ਵਾਪਰਿਆ ਹੈ ।ਪੁਲੀਸ ਵਾਲਿਆਂ ਮੇਰਾ ਅੇਵੇ ਹੀ ਗਵਾਹੀ ਲਈ ਨਾਮ ਲਿਖ ਦਿੱਤਾ ਤੁਸੀਂ ਮਾਰੇ ਗਏ ਜੱਜ ਦੇ ਬੋਡੀਗਾਰਡ ਪਾਸੋ ਵੀ ਪੁੱਛ ਸਕਦੇ ਹੋ ।

ਕੈਟਾ ਦੀ ਛਿੱਤਰ ਪਰੇਟ

ਉਹ ਦੇਵਤਿਆਂ ਸਮਾਨ ਹੈ ਜੋ ਆਪਣੀਆਂ ਨਸੀਹਤਾਂ ਤੇ ਖੁਦ ਅਮਲ ਕਰਦਾ ਹੈ ( ਸ਼ੈਕਸਪੀਅਰ )

ਇ੍ਹੰਨਾ ਦਿੱਨਾ ਵਿੱਚ ਹੀ ਪੁਲੀਸ ਨੇ ਆਪਣੇ ਕੈਟਾ ਤੇ  AK47 ਦੇ ਕੇਸ ਪਾ ਕਿ ਜੇਲ ਅੰਦਰ ਭੇਜ ਦਿੱਤਾ ਤਾਂ ਕਿ ਅੰਦਰਲੇ ਸਿੰਘ ਦੀ ਸੁਹ ਮਿਲਦੀ ਰਹੇ। ਇੰਨ੍ਹਾਂ ਕੈਟਾ ਨ ਬਾਬਾ ਗੁਰਮਿੰਦਰ ਸਿੰਘ ਜਾਣਦਾ ਸੀ। ਬਾਬਾ ਗੁਰਮਿੰਦਰ ਸਿੰਘ ਨੇ ਭਾਈ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਕਿ ਸਾਰੇ ਸਿੰਘਾਂ ਨੂੰ ਸੁਚੇਤ ਕੀਤਾ ਜਾ ਸਕੇ। ਭਾਈ ਸਤਨਾਮ ਸਿੰਘ ਨੇ ਦੋ ਜੁਝਾਰੂ ਜੋਦਿਆਂ ਬਾਬਾ ਗੁਰਮਿੰਦਰ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਅੱਬੀ ਦੀ ਡਿਉਟੀ ਲਾ ਦਿੱਤੀ ਕਿ ਜਿੱਥੇ ਵੀ ਇਹ ਕੈਟ ਅੜਿਕੇ ਆਉਦਾ ਇ੍ਹਨਾ ਨੂੰ ਜੁੱਤੀ ਫੇਰੀ ਜਾਵੇ ਫਿਰ ਸਾਰਿਆਂ ਨੂੰ ਇ੍ਹਨਾ ਦੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਉਸ ਵਕਤ ਬਾਬਾ ਗੁਰਮਿੰਦਰ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਅੱਬੀ ਉਪਰ ੨੨ ਕੇਸ ਚੱਲ ਰਹੇ ਸਨ। ਹਰ ਰੋਜ ਕਿਸੇ ਨਾ ਕਿਸੇ ਕੇਸ ਦੀ ਤਰੀਖ ਨਾਭੇ ਜੇਲ ਅੰਦਰ ਪੈਦੀ ਹੀ ਰਹਿੰਦੀ ਸੀ। ਕੁਦਰਤੀ ਹੀ ਦੂਸਰੇ ਦਿਨ ਸੁਖਦੀਪ ਸਿੰਘ, ਹਰਵਿੰਦਰ ਸਿੰਘ (ਜੋ ਹੁਣ ਇੰਗਲੈਡ ਵਿੱਚ ਹਨ), ਬਾਬਾ ਗੁਰਮਿੰਦਰ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਪੇਸ਼ੀ ਸੀ ।ਜਦੋ ਇਹ ਜੱਜ ਦੇ ਪੇਸ਼ ਹੋਏ ਤਾਂ ਅੱਗੇ ਦੋਵੇ ਕੈਟ ਟੋਨੀ ਪਲਾਹੀ ਵਾਲਾ (ਇਹ ਅੱਜ ਕੱਲ ਕਨੇਡਾ ਵਿੱਚ ਟਰੱਕ ਚਲਾਉਦਾ ਹੈ) ਤੇ ਮਨਜੀਤ ਦਰਵੇਸ਼ ਪਿੰਡ ਵਾਲਾ (ਇਨ੍ਹਾ ਨੇ ਸਿੰਘਾਂ ਨੂੰ ਫਗਵਾੜੇ ਵਿੱਚ ਇਕ ਕੋਠੀ ਕਰਾਏ ਤੇ ਲੈ ਕਿ ਦਿਤੀ ਸੀ ਪਰ ਬਾਦ ਵਿੱਚ ਕੈਟ ਬਣ ਗਏ ਸਿੰਘਾਂ ਦੀ ਉਸ ਕੋਠੀ ਵਿੱਚ ਹੋਣ ਵਾਲੀ ਮੀਟਗ ਦਾ ਪੁਲਿਸ ਨੂੰ ਦੱਸ ਦਿਤਾ ਸੀ) ਖੜੇ ਸਨ । ਜ੍ਹਿੰਨਾ ਦੇ ਕੱਦ ੬ ੬ ਫੁੱਟ ਲੰਬੇ ਹੋਣਗੇ ਬੱਸ ਫਿਰ ਕੀ ਸੀ ਗੂਰੁ ਨੇ ਐਸੀ ਕਲਾ ਵਰਤਾਈ  ਦੋਵੇ ਕੈਟ ਜੱਜ ਦੇ ਸਾਹਮਣੇ ਹੀ ਖੁਨ ਵਿੱਚ ਲੱਥ ਪੱਥ ਪਏ ਸਨ। ਭਾਈ ਪ੍ਰਤਾਪ ਸਿੰਘ  (ਅੱਜ ਕੱਲ ਜਰਮਨੀ) ਨੂੰ ਚੱਕੀਆਂ ਵਿੱਚ ਬੰਦ ਕਰ ਦਿੱਤਾ। ਜੱਜ ਵੀ ਹੈਰਾਨ ਸੀ ਕਿ ਇਹ ਕਿਵੇ ਵਾਪਰਿਆ।ਜੱਜ ਅਕਸਰ ਹੀ ਰੋਟੀ ਵੀ ਜੇਲ ਅੰਦਰ ਛੱਕ ਲਿਆ ਕਰਦਾ ਸੀ। ਸਿੰਘਾਂ ਨਾਲ ਹਮਦਰਦੀ ਵੀ ਰੱਖਦਾ ਸੀ।ਸਿੰਘਾਂ ਨੇ ਭਾਈ ਸਤਨਾਮ ਸਿੰਘ ਨੂੰ ਕਿਹਾ ਕਿ ਸਰਕਾਰੀ ਵਕੀਲ ਤੁਲਸੀ ਬਹੁਤ ਤਕੜਾ ਵਕੀਲ ਹੈ।ਪਰ ਭਾਈ ਸਤਨਾਮ ਸਿੰਘ ਨੇ ਆਪ ਹੀ ਆਪਣੇ ਕੇਸ ਦੀ ਬੈਹਿਸ ਕੀਤੀ। ਜਦੋ ਕੇਸ ਦਾ ਫੈਸਲਾ ਦਿੱਤਾ ਤਾਂ ਜੱਜ ਨੇ ਭਾਈ ਸਤਨਾਮ ਸਿੰਘ ਨੂੰ  G3 ਗੰਨ ਵਾਲੇ ਕੇਸ ਵਿੱਚ ੧੮ ਮਹਿਨੇ ਦੀ ਸਜਾ ਸੁਣਾਈ ਅਤੇ ਨਾਲ ਹੀ ਕਹਿ ਕਿ ਮੁਆਫ ਕਰ ਦਿੱਤੀ ਕਿ ਇਤਨੀ ਸਜਾ ਪਹਿਲਾ ਹੀ ਭੁਗਤ ਚੁੱਕਿਆ ਹੈ ।

ਫਿਰ ਭਾਈ ਸਤਨਾਮ ਸਿੰਘ ਨੂੰ ਜੱਬਲ ਪੁਰ ਜੇਲ ਵਿੱਚ ਭੇਜ ਦਿੱਤਾ ਗਿਆ।ਉਸੇ ਜੇਲ ਵਿੱਚ ਹੀ ਕੰਮ ਦੇ ਗਦਾਰ ਪ੍ਰਕਾਸ ਬਾਦਲ ਨੂੰ ਲਿਜਾਇਆ ਗਿਆ। ਭਾਈ ਸਾਹਿਬ ਨੇ ਜੱਬਲ ਪੁਰ (ਮੱਧਿਆ ਪ੍ਰਦੇਸ਼) ਤੋ ਸਿੰਘਾਂ ਨੂੰ ਸੁਨੇਹਾ ਭੇਜਿਆ ਕਿ ਉਮਰ ਥੋੜੀ ਹੈ ਕੰਮ ਜਿਆਦਾ ਹਨ ਮੈਨੂੰ ਜੱਬਲ ਪੁਰ ਜੇਲ ਤੋ ਛੁਡਾ ਕੇ ਲੈਜਾਉ ਮੈ ਸਾਰਾ ਪ੍ਰਬੰਧ ਕੀਤਾ ਹੈ ਨਾਲ ਇਕ ਆਦਮੀ ਦਾ ਨਾ ਪਤਾ ਵੀ ਭੇਜਿਆ ਜਿਹੜਾ ਛੁਡਾਉਣ ਵਿੱਚ ਸਿੰਘਾਂ ਦੀ ਮਦਦ ਕਰੇਗਾ । ਸਿੰਘਾਂ ਅਜੇ ਸਮਾਨ ਹੀ ਅਕੱਠਾ ਕਰ ਰਹੇ ਸਨ ਕਿ ਭਾਈ ਸਤਨਾਮ ਸਿੰਘ ਨੂੰ, ਕੌਮ ਦੇ ਗਦਾਰ ਨਾਲ ਬਾਈ ਏਅਰ ਪੰਜਾਬ ਲੈ ਆਦਾ । ਫਿਰ ਤਲਵਾੜ ਬੈਕ ਵਿੱਚ ਵਰਤੀ ਗਈ ਮਾਰੂਤੀ ਕਾਰ ਦੇ ਕੇਸ  ਵਿੱਚ ਅੰਬਾਲਾ ਜੇਲ ਵਿੱਚ ਭੇਜ ਦਿੱਤਾ ਇਹ ਕਾਰ ਪੰਚਕੂਲੇ ਤੋ ਖੋਈ ਸੀ ।

ਸਿੰਘਾਂ ਨੂੰ ਭਾਈ ਸਤਨਾਮ ਸਿੰਘ ਦੇ ਅੰਬਾਲੇ ਜੇਲ ਵਿੱਚ ਆਉਣ ਦਾ ਪਤਾ ਲੱਗ ਗਿਆ ਅਤੇ ਭਾਈ ਸਤਨਾਮ ਸਿੰਘ ਨੂੰ ਅਜਾਦ ਕਰਵਾਉਣ ਲਈ ਇੱਕ ਸਿੰਘ ਭਾਈ ਸਤਨਾਮ ਸਿੰਘ ਹੁਰਾ ਨਾਲ ਮੁਲਾਕਾਤ ਉਨ੍ਹਾਂ ਦੇ ਭਰਾ ਮਲਕੀਤ ਸਿੰਘ ਦੇ ਨਾਮ ਤੇ ਕਰਨ ਲੱਗ ਪਿਆ। ਉਸ ਦਾ ਪੁਲੀਸ ਨੂੰ ਛੱਕ ਹੋ ਗਿਆ ਅਤੇ ਪੁਲੀਸ ਇਨਕੁਆਰੀ ਵਾਸੇ ਪਿੰਡ ਅਟੱਲਗੜ ਗਈ ਅਤੇ ਪੁਛਿਆ ਕਿ ਮਲਕੀਤ ਸਿੰਘ ਕਦੋ ਸਤਨਾਮ ਸਿੰਘ ਦੀ ਮੁਲਾਕਾਤ ਨੂੰ ਗਿਆ ਸੀ ਮਲਕੀਤ ਸਿੰਘ ਨੇ ਕਹਿ ਦਿੱਤਾ ਉਹ ਤਾ ਅੰਬਾਲੇ ਮੁਲਾਕਾਤ ਨੂੰ ਗਿਆ ਹੀ ਨਹੀ ।ਪੁਲੀਸ ਨੇ ਮੁਲਾਕਾਤ ਕਰਨ ਆਉਣ ਵਾਲੇ ਸਿੰਘ ਨੂੰ ਫੜਨ ਲਈ ਪੂਰਾ ਜਾਲ ਵਿਛਾ ਦਿੱਤਾ । ਇਕ ਦਿੱਨ ਉਹੀ ਸਿੰਘ ਮੁਲਾਕਾਤ ਕਰਨ ਪਹੁਚ ਗਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੇਟ ਹੋ ਗਿਆ ਜਦੋ ਸਿੰਘ ਪਹੁਚਿਆ ਤਾ ਮੁਲਾਕਾਤਾ ਲਿਖਣੀਆ ਬੰਦ ਹੋ  ਚੁੱਕੀਆਂ ਸਨ ਸਿੰਘ ਦੂਸਰੇ ਲੋਕਾਂ ਨਾਲ ਅੰਦਰ ਚਲਾ  ਗਿਆ ਕਿਉਕਿ ਹੋਰ ਕਈ ਜੇਲ ਵਿੱਚਲੇ ਸਿੰਘ ਵੀ ਭਾਈ ਸਤਨਾਮ ਸਿੰਘ ਕਰਕੇ ਉਸ ਦੇ ਵਾਕਫ ਹੋ ਚੁਕੇ ਸਨ।ਅਚਨਕ ਹੀ ਇੱਕ ਭਾਈ ਸਤਨਾਮ ਸਿੰਘ ਦਾ ਦੋਸਤ ਆਪਣੇ ਪ੍ਰਵਾਰ ਨਾਲ ਮੁਲਾਕਾਤ ਕਰਨ ਆਇਆ ਸੀ ਉਸ ਨੇ ਸਿੰਘ ਨੂੰ ਕਿਹਾ ਵੀਰ ਜੀ ਜਲਦੀ ਨਿਕਲ ਜਾਉ ਤੁਹਾਡਾ ਪੁਲੀਸ ਨੂੰ ਪਤਾ ਲੱਗ ਚੁਕਾ ਹੈ ਕਿ ਤੁਸੀ ਭਾਈ ਸਤਨਾਮ ਸਿੰਘ ਦੇ ਭਰਾ ਨਹੀ ਹੋ ਜੇਕਰ ਕੋਈ ਜਰੂਰੀ ਕੰਮ ਹੋਵੇ ਤਾਂ ਮੇਰੀ ਮੁਲਾਕਾਤ ਲਿਖਵਾਉਣੀ ਮੈ  ਭਾਈ ਸਤਨਾਮ ਸਿੰਘ ਨੂੰ ਨਾਲ ਲੈ ਆਵਾਗਾ ਨਾਲ ਹੀ ਉਸ ਨੇ ਸੁਨੇਹਾ ਦਿੱਤਾ ਕਿ ਭਾਈ ਸਤਨਾਮ ਸਿੰਘ ਕਹਿਦੇ ਸਨ ਮੇਰੀ ਜਮਾਨਤ ਜਲਦੀ ਕਰਵਾਉਣ ਵਿਸਾਖੀ ਬਾਹਰ ਵੇਖਣੀ ਹੈ।ਸਿੰਘ ਜਾ ਕਿ ਭਾਈ ਸਤਨਾਮ ਸਿੰਘ ਦੇ ਵਕੀਲ ਨੂੰ ਮਿਲਇਆ ਅਗਲੀ ਕੋਟ ਤਰੀਕ ਦਾ ਪੁਛਿਆ ਵਕੀਲ ਨੇ ਤਰੀਕ ਦੱਸ ਕਿ ਕਿਹਾ ਉਸ ਦਿਨ ਮੈ ਕਚੈਹਰੀ ਨਹੀ ਆਉਣਾ ਸਿੰਘ ਨੇ ਸੋਚਿਆ ਤੇਰੀ ਸਾਨੂੰ ਲੋੜ ਵੀ ਨਹੀ ।

ਅੰਬਾਲਾ ਕਚੈਹਰੀ ਕਾਂਡ

ਸੁਤੰਤਰਤਾ ਦੀ ਦੇਵੀ ਦਾ ਪੁਜਾਰੀ ਤੋਤੇ ਦੇ ਪਿੰਜਰੇ ਵਿੱਚ ਬੰਦ ਨਹੀਂ ਰਹਿ ਸ਼ਕੇਗਾ

੫ ਸਿੰਘਾਂ ਨੇ ੧੨ ਅਪਰੈਲ ਨੂੰ ਭਾਈ ਸਾਹਿਬ ਨੂੰ ਅਜਾਦ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਉਸ ਦਿਨ ਸਹੀਦ ਭਾਈ ਦਵਿੰਦਰ ਸਿੰਘ ਸਿੰਘਪੁਰ ਹੁਸਿਆਰ ਪੁਰ ਅਤੇ ਸਹੀਦ ਭਾਈ ਸੱਤਬਚਨ ਸਿੰਘ ਸਕਰੂਲੀ ਹੁਸਿਆਰ ਪੁਰ ਕਿਸੇ ਕਾਰਨ ਨਹੀ ਪਹੁਚ ਸਕੇ ਪਰ ਬਾਕੀ ਤ੍ਹਿਨਾ ਸਿੰਘਾਂ ਨੇ ਬਹੁਤ ਹੀ ਘੱਟ ਹਥਿਆਰਾਂ ਨਾਲ  ਇਕ AK 47,  ਇਕ ਪਿਸਟਲ ਅਤੇ ਇਕ ਸਟੇਨਗੰਨ ਨਾਲ ਕੀਤੇ ਕਰਾਰ ਮੁਤਾਵਕ ਕੇ ਸਿੰਘ ਨੂੰ ਵਸਾਖੀ ਜ੍ਹੇਲ ਤੋ ਬਾਹਰ ਦਖਾਉਣੀ ਹੈ ।

੧੨ ਅਪਰੈਲ ੧੯੮੯ ਅੰਬਾਲੇ ਕੈਂਟ ਵਿੱਚ ਕੋਰਟ ਪੇਸ਼ੀ ਸੀ ਉਧਰ ਭਾਈ ਗੁਰਮਿੰਦਰ ਸਿੰਘ ਨਰੰਗਸਾਹ ਪੁਰ-ਫਗਵਾੜਾ ਅਤੇ ਦੂਸਰੇ ਦੋ ਸਿੰਘ ਵੀ ਪੂਰੀ ਤਿਆਰੀ ਕਰਕੇ ਅੰਬਾਲੇ ਕਚਹਿਰੀਆਂ ਪਹੁਚ ਗਏ। ਮਰੂਤੀ ਬੈਨ ਉਥੇ ਖੜੀ ਕੀੱਤੀ ਸੀ ਜਿਥੇ ਭਾਈ ਸਤਨਾਮ ਸਿੰਘ ਹੁਣਾਂ ਨੂੰ ਲਿਆ ਕਿ ਬਿੱਠਾਉਣਾ ਸੀ ।ਸਾਰੇ ਹਵਾਲਾਤੀਆ ਨੂੰ ਉਸ ਜਗ੍ਹਾ ਤੇ ਲਿਆ ਬਿੱਠਾਇਆ। ਇੱਕੋ ਹੱਥ ਕੜੀ  ਹੀ  ਇਕ ਕੈਦੀ ਅਤੇ ਭਾਈ ਸਤਨਾਮ ਸਿੰਘ ਨੂੰ ਲਾਈ ਗਈ ਸੀ।ਜਦੋ ਭਾਈ ਗੁਰਮਿੰਦਰ ਸਿੰਘ ਨੇ ਭਾਈ ਸਤਨਾਮ ਸਿੰਘ ਨੂੰ ਇਸ਼ਾਰਾ ਕੀਤਾ ਤਾਂ ਭਾਈ ਸਾਹਿਬ ਨੇ ਅਰਦਾਸ ਕੀੱਤੀ ਅਤੇ ਇਸ਼ਾਰਾ ਕੀਤਾ ਕਿ ਕਾਰਵਾਈ ਕਰ ਸੁਰੂ ਕਰੋ । ਸਿੰਘਾਂ ਨੇ ਜੈਕਾਰਾ ਛੱਡਿਆ  ਅਤੇ ਬੈਨ ਦਾ ਦਰਵਾਜਾ ਖੋਲ ਦਿੱਤਾ ਜਦੋ ਸਿੰਘ ਹਥਿਆਂਰਾ ਨਾਲ ਲੈਸ ਬੈਨ ਵਿੱਚੋ ਬਾਹਰ ਆਇ ਤਾਂ ਪੁਲੀਸ ਪਾਰਟੀ ਸਭ ਨੂੰ ਛੱਡ ਕਿ ਦੋੜ ਪਈ ਇੱਕ ਪੁਲੀਸ ਵਾਲਾ ਇੱਕ ਦਰੱਖਤ ਪਿਛੇ ਲੁਕ ਗਿਆ ਇੱਕ ਸਿੰਘ ਨੂੰ ਜੱਫਾ ਮਾਰਨ ਲੱਗਾ ਦੂਸਰੇ ਸਿੰਘ ਨੇ ਕਿਹਾ ਭਾਜੀ ਐਕਸ਼ਨ ਪਹਿਲੇ ਸਿੰਘ ਨੇ ਸਿਰ ਨੀਵਾ ਕੀਤਾ ਤਾ ਦੂਸਰੇ ਸਿੰਘ ਨੇ ਪੁਲੀਸ ਵਾਲੇ ਨੂੰ ਗੋਲੀ ਮਾਰ ਦਿੱਤੀ ਅਤੇ ਇੱਕ ਸਿੰਘ ਨੇ AK47  ਦਾ ਬਰੱਸਟ ਉਪਰ ਮਾਰਿਆ ਕਚਹਿਰੀਆਂ ਵਿੱਚ ਭੱਗ ਦੜ ਮਚ ਗਈ ਇਸੇ ਭੱਗ ਦੜ ਵਿੱਚ ਚਾਰ ਹੋਰ ਕੈਦੀ ਵੀ ਫਰਾਰ ਹੋਣ ਵਿੱਚ ਕਾਮ ਜਾਪ ਹੋ ਗਏ ਭਾਈ ਸਤਨਾਮ ਸਿੰਘ ਅਤੇ ਨਾਲ ਲੱਗੀ ਹੱਥ ਕੜੀ ਵਾਲੇ ਕੈਦੀ ਨੂੰ ਸਿੰਘਾਂ ਨੇ ਬੈਨ ਵਿੱਚ ਬਿੱਠਾ ਲਿਆ। ਕਚਹਿਰੀਆਂ ਵਿੱਚ ਕਾਫੀ ਪੁਲੀਸ ਹੁੰਦੀ ਹੈ ਕੋਈ ਵੀ ਨੇੜੇ ਨਹੀ ਆਇਆ।ਕਚਹਿਰੀਆਂ ਤੋ ਪੰਜਾਬ ਵੱਲ ਆਉਣ ਵਾਸਤੇ ਦ ਹੋ ਰਸਤੇ ਸਨ ਇੱਕ ਤੇ ਰੇਲਵੇ ਫਾਟਕ ਸੀ ਜ੍ਹਿੱੜਾ ਜਿਆਦਾ ਤਰ ਬੰਦ ਹੀ ਰਹਿੰਦਾ ਸੀ ਦੂਸਰੇ ਰਸਤੇ ਤੇ ਛ੍ਰਫ  ਫੋਲਚਿe ਵਾਲਿਆਂ ਦਾ ਪੱਕਾ ਹੀ ਨਾਕਾ ਸੀ ਸਿੰਘ ਨਾਕੇ ਵਾਲੇ ਰਸਤੇ ਗਏ ਤਾਂ ਪੁਲੀਸ ਨਾਕਾ ਛੱਡ ਕੇ ਖੇਤਾਂ ਵਿੱਚ ਦੋੜੀ ਜਾ ਰਹੀ ਸੀ। ਦੋ ਕਿ ਮੀਲ ਤੇ ਜਾ ਕਿ ਇੱਕ ਪੁਲੀਸ ਪਾਰਟੀ ਅਚਾਨਕ ਅੱਗਿਉ ਆ ਗਈ ਜਿਸ ਨਾਲ ਥੋੜੀ ਜਹੀ ਝੜਫ ਹੋਈ ਪੁਲੀਸ ਦੀ ਗੋਲੀ ਬੈਨ ਦੇ ਅਗਲੇ ਟਾਇਰ ਨੂੰ ਪਾੜ ਗਈ ਸਿੰਘ ਪੈਚਰ ਹੋਈ ਬੈਨ ਨੂੰ ੧੦-੧੫ ਮੀਲ ਲੈ ਗਏ ਇਤਨੇ ਵਿੱਚ ਇੱਕ ਹੈਲੀਕਪਟਰ ਨੇ ਸਿੰਘਾਂ ਨੂੰ ਲੱਭਣਾਂ ਸੁਰੂ ਕਰ ਦਿੱਤਾ । ਸਿੰਘਾਂ ਨੇ ਅੱਗਿਉ ਆਉਦੀ ਇੱਕ ਹੋਰ ਬੈਨ ਰੋਕ ਲਈ ਜਿੱਸ ਵਿੱਚ  ਕੁਝ ਬੀਬੀਆਂ ਕਿਤੇ ਸ਼ਗਨ ਵਗੈਰਾ ਲੈ ਕਿ ਜਾ ਰਹੀਆਂ ਸਨ। ਉਹ ਗੱਡੀ ਜੋ ਨੀਲੇ ਰੰਗ ਦੀ ਸੀ ਲੈ ਕਿ ਸਿੰਘ ਲੈ ਲਈ ਜਿਥੇ ਗੱਡੀ ਬਦਲੀ ਉਥੇ ਬਹੁੱਤ ਸੰਘਣੇ ਦਰਖੱਤ ਸਨ ਸ਼ਾਇਦ ਹੈਲੀਕਪਟਰ ਨੂੰ ਸਿੰਘਾਂ ਵਲੋ ਛੱਡੀ ਚਿਟੇ ਰੰਗ ਗੱਡੀ ਨਾ ਦਿੱਸੀ ਸਕੀ ਹੋਵੇ । ਥੋੜੀ ਦੂਰ ਜਾ ਕਿ  ਭਾਈ ਸਤਨਾਮ ਸਿੰਘ ਨਾਲ ਲੱਗੀ ਹੱਥ ਕੜੀ ਵਾਲੇ ਕੈਦੀ ਨੂੰ ਹੱਥ ਕੜੀ ਵੱਢ ਕਿ ਉਸ ਨੂੰ ਗੱਡੀ ਵਿੱਚੋ ਉੱਤਾਰ ਦਿੱਤਾ ।ਸਿੰਘ ਨੇ ਆ ਫਤਿਹਗੜ ਸਾਹਿਬ ਮੱਥਾ ਟੇਕਿਆ ।

ਲੋਕੋ ਸੂਰਮੇ ਉਮਰਾ ਥੋੜੀਆਂ ਪਾਇਆ ਕਰਦੇ ਨੇ

ਜਰਨਲ ਲਾਭ ਸਿੰਘ ਹੁਣਾ ਸ਼ਹੀਦੀ ਤੋ ਬਾਦ ਕੁਝ ਸਿੰਘਾਂ ਦਾ ਮਿਲਾਪ ਬਾਬੇ ਮਾਨੋਚਾਹਲ ਨਾਲ ਹੋ ਗਿਆ ਸੀ ਉਸ ਵਕਤ ਬਾਬਾ ਜੀ ਸੁਨੇਹਾ ਆਇਆ ਦੋ ਸਿੰਘਾਂ ਨੂੰ ਪਾਰਲੈ ਇਰੀਏ ਮੇਰੇ ਪਾਸ ਆਉਣ ੨੪ ਮਈ ੧੯੮੯ ਨੂੰ ਭਾਈ ਸਤਨਾਮ ਸਿੰਘ ਨੂੰ ਲੈ ਕਿ ਸੁਰਿੰਦਰ ਸਿੰਘ ਸ਼ਿੰਦਾ ਪਿੰਡ ਕੁਰਾਲਾ ਨੇੜੇ ਟਾਂਡਾ ਉੜਮੁੜ ਭਾਈ ਸਵਰਨਜੀਤ ਸਿੰਘ ਅਲਾਦੀਨ ਪੁਰ ਹੁਣਾ ਦੇ ਸਹੁਰਾ ਸਾਹਿਬ ਕੋਲ ਛੱਡ ਆਇਆ ।ਇਥੇ ਮੈ ਭਾਈ ਸੁਰਿੰਦਰ ਸਿੰਘ ਸ਼ਿੰਦੇ ਵਾਰੇ ਵੀ ਕੁਝ ਲਿਖਣਾ ਹੈ ਕਿਉਕਿ ਉਹਨਾ ਵਾਰੇ ਕੁਝ ਗਲਤ ਫੈਮਿਆਂ ਹਨ ਜਾਸੂਸੀ ਰਾਜਨੀਤੀ ਦਾ ਹਥਿਆਰ ਹੈ ਜੰਗ ਲੜਨ ਲਈ ਜਾਸੂਸੀ ਵੀ ਇਕ ਮਹਾਨ ਹਥਿਆਰ ਹੈ ਬਦਕਿਸਮਤੀ ਨਾਲ ਇਸ ਦੀ ਵਰਤੋ ਸਿੰਘਾਂ ਨੈ ਘਟ ਹੀ ਕੀਤੀ ਪਰ ਭਾਈ ਸੁਰਿੰਦਰ ਸਿੰਘ ਸ਼ਿੰਦਾਂ ਨੇ ਇਹ ਸੇਵਾ ਵੱਡਾ ਖਤਰਾ ਲੈ ਕਿ ਕੀਤੀ ਸਿੰਘ ਉਸ ਨੂੰ ਕੈਟ ਸਮਝਦੇ ਸਨ ਪੁਲਿਸ ਉਸ ਨੂੰ ਖਾੜਕੂ। ਪਤਾ ਨਹੀ ਕੀ ਸੱਚ ਹੈ ਪਰ ਸੱਚ ਲੱਗਦਾ ਨਹੀ । ਭਾਈ ਸਵਰਨਜੀਤ ਸਿੰਘ ਅਲਾਦੀਨ ਪੁਰ ਹੁਣਾ ਦੇ ਸਹੁਰਾ ਸਾਹਿਬ ਦੇ ਦੱਸਣ ਅੁਨਸਾਰ ਉਹ ਅਤੇ ਭਾਈ ਸਤਨਾਮ ਸਿੰਘ ਬੇੜੀ ਰਾਂਹੀ ਹਰੀਕੇ ਪੱਤਣ ਵਲੋ ਮੰਡ ਵੱਲ ਨੂੰ ਜਾ ਰਹੇ ਸਨ ਬੇੜੀ ਕਿਨਾਰੇ ਲੱਗਣ ਤੋ ਪਹਿਲਾਂ ਹੀ ਪੁਲੀਸ ਪੁਜੀਸ਼ਨਾ ਲਈ ਖੜੀ ਸੀ। ਭਾਈ ਸਤਨਾਮ ਸਿੰਘ ਦੋੜਨ ਦੀ ਕੋਸ਼ਿਸ ਕੀਤੀ ਆਪ ਖਾਲੀ ਹੱਥ ਸਨ ਪੁਲੀਸ ਨੇ SLR ਦਾ ਬਰਸਟ ਮਾਰਕ ਕੇ ਸਿੱਖ ਕੌਮ ਪਾਸੋ  ੨੬ ਮਈ ੧੯੮੯  ਇੱਕ ਹੋਰ ਹੀਰਾ ਖੋਹ ਲਿਆ। ਮੋਤ ਸਭ ਲਈ ਅਟੱਲ ਹੈ ਫੁੱਲ ਟੁੱਟ ਜਾਣ ਦਾ ਕੋਈ ਸੋਗ ਨਹੀਂ ਪਰ ਕੱਚੀਆਂ ਕਲੀਆਂ ਦਾ ਟੁਟ ਜਾਣਾ ਅਸਹਿ ਹੁੰਦਾ । ਇਹ ਨੇਕ ਦਿਲ ਸੰਤ ਸਿਪਾਹੀ ਯੋਧਾ ਸਰੀਰਕ ਤੌਰ ਤੇ ਸਾਨੂੰ ਹਮੇਸਾ ਲਈ ਛੱਡ ਕਿ ਅਜਾਦੀ ਦੀ ਸ਼ਮਾਂ ਤੇ ਪ੍ਰਵਾਨ ਹੋ ਕੱਲਗੀਆਂ ਵਾਲੇ ਪਾਤਸ਼ਾਹ ਦੇ ਚਰਨਾ ਵਿੱਚ ਜਾ ਖਲੋਇਆ ਹੋਵੇਗਾ ਅਤੇ ਜਰੂਰ ਅਰਦਾਸ ਕੀਤੀ ਹੋਵੇਗੀ ਹੇ ਖਾਲਸਾ ਪੰਥ ਦੇ ਬਾਨੀ ਕਲਗੀਧਰ  ਸੱਚੇ ਪਾਤਸ਼ਾਹ ਪੰਥ ਦੇ ਸਦਾ ਸਹਾਈ ਦਾਤਾਰ ਜੀਉ, ਆਪ ਜੀ ਦੀ ਓਟ ਅਤੇ ਆਸਰਾ ਲੈ ਕਿ ਪੰਥ ਦੀ ਅਗਵਾਈ ਹੇਠਾਂ ਜੋ ਜੰਗ ਆਪਣੇ ਹੱਕ ਹਕੂਕ ਤੇ ਇਨਸਾਫ ਲਈ ਅਰੰਭਿਆ ਹੈ : ਨਿਸਚੈ ਕਰ ਅਪਣੀ ਜੀਤ ਕਰੋਂ, ਦੇ ਵਰ ਦੀ ਰਹਿਮਤ ਕਰੋ ॥

ਸੰਸਕਾਰ
ਗਿਆਨ ਦੇ ਕੀਮਤੀ ਜਵਾਹਰਾਤ ਨੂੰ ਛੁਪਾ ਕੇ ਰੱਖਣ ਨਾਲ ਉਸ ਦੀ ਕੀਮਤ ਖਤਮ ਹੌ ਜਾਂਦੀ ਹੈ। (ਜੋਜਫ ਹਾਲ)

ਆਪ ਜੀ ਦਾ ਸੰਸਕਾਰ ਪਿੰਡ ਮਰੜ ਵਿੱਚ ੫ ਹੋਰ ਸਿੰਘਾਂ ਨਾਲ  ਕੀਤਾ ਗਿਆ ਇੰਹਨਾ ਸਿੰਘਾਂ ਦੇ ਸੰਸਕਾਰ ਲਈ ਭਾਈ ਸੁਰਜੀਤ ਸਿੰਘ ਬਹਿਲਾ ਅਤੇ ਵਰਿਆਮ ਸਿੰਘ ਬੂੜੇਨੰਗਲ ਨੇ 5 ਪੀਪੇ ਘਿਉਦੇ ਭੇਜੇ ਸਨ । ਭਾਈ ਸਤਨਾਮ ਸਿੰਘ ਜੀ ਦੀ ਮਾਤਾ ਜੀ ਅਤੇ ਅਟੱਲਗੜ ਪਿੰਡ ਦੀ ਪੰਚਾਇਤ ਦੀ ਹਾਜਰੀ ਵਿੱਚ ਸੰਸਕਾਰ ਹੋਇਆ ।

71 Views