ਹਰਿਆਣਾ ਦੀ ਨਾਇਬ ਸਰਕਾਰ ਨੂੰ ਮਿਲੇ 8 ਨਵੇਂ ਵਿਧਾਇਕਾਂ ਨੇ ਮੰਤਰੀਆਂ ਵਜੋਂ ਚੁੱਕੀ ਸਹੁੰ 1 ਨੂੰ ਬਣਾਇਆ ਕੈਬਨਿਟ ਮੰਤਰੀ  ਅਤੇ 7 ਨੂੰ ਦਿੱਤਾ ਰਾਜ ਮੰਤਰੀਆਂ ਦਾ ਅਹੁਦਾ…

ਚੰਡੀਗੜ੍ਹ, 19 ਮਾਰਚ (ਮੰਗਤ ਸਿੰਘ ਸੈਦਪੁਰ) : ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕਰਦਿਆਂ ਡਾ. ਕਮਲ ਗੁਪਤਾ, ਸੀਮਾ ਤ੍ਰਿਖਾ, ਅਸੀਮ ਗੋਇਲ, ਸੁਭਾਸ਼ ਸੁਧਾ, ਅਭੈ ਸਿੰਘ ਯਾਦਵ, ਬਿਸ਼ੰਬਰ ਸਿੰਘ ਬਾਲਮੀਕੀ, ਸੰਜੇ ਸਿੰਘ, ਮਹਿਪਾਲ ਢਾਂਡਾ ਨੇ ਕੈਬਨਿਟ ਮੰਤਰੀ ਤੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਗਿਆ ਹੈ। ਅੱਠ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਮਾਗਮ ਤੋਂ ਦੂਰ ਨਜ਼ਰ ਆਏ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ‘ਤੇ ਸਭ ਦੀਆਂ ਨਜ਼ਰਾਂ ਸਨ। ਸਹੁੰ ਚੁੱਕ ਸਮਾਗਮ ਪੂਰਾ ਹੋ ਗਿਆ ਹੈ। ਅੱਜ ਅੱਠ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿੱਚੋਂ ਇੱਕ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ, ਜਦੋਂ ਕਿ ਬਾਕੀ ਸੱਤ ਨੂੰ ਰਾਜ ਮੰਤਰੀ ਅਹੁਦਾ ਦਿੱਤਾ ਗਿਆ ਹੈ। ਹਰਿਆਣਾ ਦੀ ਨਾਇਬ ਸਰਕਾਰ ਵਿੱਚ ਸੋਹਨਾ ਦੇ ਵਿਧਾਇਕ ਸੰਜੇ ਸਿੰਘ, ਵਿਧਾਇਕ ਵਿਸ਼ੰਭਰ ਵਾਲਮੀਕੀ, ਸੁਭਾਸ਼ ਸੁਧਾ, ਅਭੈ ਯਾਦਵ, ਅਸੀਮ ਗੋਇਲ, ਮਹੀਪਾਲ ਢਾਂਡਾ, ਬਡਖਲ ਦੀ ਵਿਧਾਇਕ ਸੀਮਾ ਤ੍ਰਿਖਾ, ਡਾਕਟਰ ਕਮਲ ਗੁਪਤਾ ਨੇ ਮੰਤਰੀ ਵਜੋਂ ਸਹੁੰ ਚੁੱਕੀ। ਖਾਸ ਗੱਲ ਇਹ ਹੈ ਕਿ ਕੰਵਰਪਾਲ ਗੁਰਜਰ, ਮੂਲਚੰਦ ਸ਼ਰਮਾ, ਰਣਜੀਤ ਸਿੰਘ, ਜੇਪੀ ਦਲਾਲ, ਡਾ ਬਨਵਾਰੀ ਲਾਲ  ਪਹਿਲਾਂ ਹੀ ਕੈਬਨਟ ਮੰਤਰੀਆਂ ਵਜੋਂ ਸੌਂ ਚੁੱਕ ਚੁੱਕੇ ਹਨ। ਸੂਤਰਾਂ ਦਾ ਦਾਅਵਾ ਹੈ ਕਿ ਸੈਣੀ ਸਰਕਾਰ ਦੇ ਮੰਤਰੀ ਮੰਡਲ ਦਾ ਪਹਿਲਾਂ ਵਿਸਤਾਰ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਣਾ ਸੀ, ਪਰ ਬਾਅਦ ਵਿੱਚ ਇਹ ਫੈਸਲਾ ਲਿਆ ਗਿਆ ਕਿ ਭਾਜਪਾ ਮੰਤਰੀ ਮੰਡਲ ਵਿੱਚ ਜਾਤੀ ਅਤੇ ਖੇਤਰੀ ਸੰਤੁਲਨ ਕਾਇਮ ਕਰਕੇ ਹੀ ਲੋਕ ਸਭਾ ਚੋਣਾਂ ਵਿੱਚ ਉਤਰੇ। ਮੌਜੂਦਾ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਓਬੀਸੀ, ਦੋ ਜਾਟ, ਇੱਕ-ਇੱਕ ਐਸਸੀ, ਗੁਰਜਰ ਅਤੇ ਬ੍ਰਾਹਮਣ ਭਾਈਚਾਰੇ ਦੇ ਮੰਤਰੀ ਹਨ। ਪੰਜਾਬੀ, ਰਾਜਪੂਤ, ਵੈਸ਼ਿਆ ਅਤੇ ਯਾਦਵ ਭਾਈਚਾਰਿਆਂ ਦਾ ਕੋਈ ਮੰਤਰੀ ਨਹੀਂ ਸੀ। ਇਸ ਲਈ ਭਾਜਪਾ ਹਾਈਕਮਾਂਡ ਨੇ ਚੋਣਾਂ ਤੋਂ ਪਹਿਲਾਂ ਹੀ ਮੰਤਰੀ ਮੰਡਲ ਦੇ ਵਿਸਥਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸ਼ਨੀਵਾਰ ਨੂੰ ਵੀ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਮੰਤਰੀਆਂ ਲਈ ਪੰਜ ਗੱਡੀਆਂ ਰਾਜ ਭਵਨ ਦੇ ਬਾਹਰ ਪਹੁੰਚ ਗਈਆਂ ਸਨ ਪਰ ਕੁਝ ਸਮੇਂ ਬਾਅਦ ਪ੍ਰੋਗਰਾਮ ਨੂੰ ਕਾਹਲੀ ਵਿੱਚ ਬਦਲ ਦਿੱਤਾ ਗਿਆ। ਦੋ ਦਿਨ ਪਹਿਲਾਂ ਅੰਬਾਲਾ ਛਾਉਣੀ ਸਥਿਤ ਉਪ ਮੰਡਲ ਦਫ਼ਤਰ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਮੌਕੇ ਵਿਧਾਇਕ ਅਨਿਲ ਵਿੱਜ ਨੇ ਆਪਣੀ ਚੁੱਪ ਤੋੜੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਕਿਸੇ ਨਾਲ ਨਾਰਾਜ਼ ਨਹੀਂ ਹਨ। ਉਨ੍ਹਾਂ ਨੂੰ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਵੀ ਨਹੀਂ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਹੁੰ ਚੁੱਕਣ ਤੋਂ ਬਾਅਦ ਕਿਸੇ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਸੀ ਕਿ ਉਹ ਜੋ ਵੀ ਕਰ ਰਹੇ ਹਨ, ਚੰਗਾ ਕਰ ਰਹੇ ਹਨ, ਉਹ ਚੰਗੀ ਸਰਕਾਰ ਚਲਾਉਣਗੇ ਅਤੇ ਨਾਇਬ ਸੈਣੀ ਜੋ ਮੁੱਖ ਮੰਤਰੀ ਬਣੇ ਹਨ, ਸਾਡੇ ਛੋਟੇ ਭਰਾ ਹਨ। ਅਸੀਂ ਉਮੀਦ ਕਰਦੇ ਹਾਂ ਕਿ ਉਹ ਬਹੁਤ ਵਧੀਆ ਕੰਮ ਕਰਨਗੇ। ਖਾਸ ਗੱਲ ਇਹ ਹੈ ਕਿ ਨਵੀਂ ਬਣੀ ਨੈਬ ਸਿੰਘ ਸੈਣੀ ਦੀ ਹਰਿਆਣਾ ਸਰਕਾਰ ਉੱਤੇ ਵੱਲੋਂ ਸਾਬਕਾ ਖੱਟਰ ਸਰਕਾਰ ਤੋਂ ਵੱਖਰੇ ਲੋਕ ਭਲਾਈ ਸਕੀਮਾਂ ਬਣਾ ਕੇ ਹਰਿਆਣਾ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕਿਵੇਂ ਕੀਤਾ ਜਾਵੇਗਾ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ।

109 Views