ਜੀਸੀ ਦੇ ਐਮਈ ਅਤੇ ਈਸੀਈ ਵਿਭਾਗ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਕੈਨੇਡਾ, ਦੱਖਣੀ ਅਮਰੀਕਾ, ਯੂਨਾਈਟਿਡ ਕਿੰਗਡਮ, ਦੱਖਣੀ ਕੋਰੀਆ,  ਓਮਾਨ ਦੇਸਾ ਅਤੇ ਇੰਡੀਅਨ ਸਟੇਟ ਦੇ 16 ਵੱਖ ਵਖ ਰਾਜਾਂ ਸਣੇ ਖੋਜ ਸੰਬੰਧੀ 300 ਤੋਂ ਵੱਧ ਪੇਪਰ ਕੀਤੇ ਦਰਜ :  ਡਾ.ਪੀਐਨ ਰੀਸ਼ੀਕੇਸ਼ਾ

ਲਾਂਡਰਾਂ 26 ਮਾਰਚ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਗੁਰੂ ਆਫ ਕਾਲਜ ਦੇ ਮਕੈਨੀਕਲ ਇੰਜਨੀਅਰਿੰਗ (ਐਮਈ) ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ (ਈਸੀਈ) ਦੇ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਸਮਕਾਲੀ ਤਰੱਕੀ ਅਤੇ ਸੰਚਾਰ, ਕੰਪਿਊਟਿੰਗ ਤੇ ਸਾਇੰਸਜ਼ ਵਿੱਚ ਨਵੀਨਤਾਵਾਂ ਸਬੰੰਧੀ 5ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਪਹਿਲਾ ਉਦੇਸ਼ ਵਿਦਿਆਰਥੀਆਂ,  ਖੋਜਕਰਤਾਵਾਂ ਅਤੇ ਅਧਿਆਪਕਾਂ ਨੂੰ ਮਕੈਨੀਕਲ ਇੰਜਨੀਅਰਿੰਗ, ਕੰਪਿਊਟਿੰਗ ਡੋਮੇਨਾਂ ਵਿੱਚ ਕੀਤੀਆਂ ਜਾ ਰਹੀਆਂ ਨਵੀਨਤਮ ਤਰੱਕੀਆਂ ਅਤੇ ਉਦਯੋਗ ’ਤੇ ਪੈ ਰਹੇ ਉਨ੍ਹਾਂ ਦੇ ਅਨੁਸਾਰੀ ਪ੍ਰਭਾਵ ਬਾਰੇ ਜਾਣੂ ਕਰਵਾਉਣ ਕਰਵਾਉਣਾ ਸੀ ਅਤੇ ਦੂਜਾ ਉਦਯੋਗ ਅਕਾਦਮਿਕ ਸਬੰੰਧੀ ਵਿਚਾਰ ਵਟਾਂਦਰੇ ਦੀ ਸਹੂਲਤ ਦੇਣ ਵਾਲੇ ਇੱਕ ਪ੍ਰਭਾਵਸ਼ਾਲੀ ਮੰਚ ਦਾ ਨਿਰਮਾਣ ਕਰਨਾ ਸੀ ਤਾਂ ਜੋ ਜਾਣਕਾਰੀ ਦੀ ਵੰਡ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ। ਇਸ ਕਾਨਫਰੰਸ ਵਿੱਚ 16 ਵੱਖ-ਵੱਖ ਭਾਰਤੀ ਰਾਜਾਂ ਸਣੇ ਕੈਨੇਡਾ, ਦੱਖਣੀ ਅਮਰੀਕਾ,  ਯੂਨਾਈਟਿਡ ਕਿੰਗਡਮ, ਦੱਖਣੀ ਕੋਰੀਆ ਅਤੇ ਓਮਾਨ ਆਦਿ ਦੇਸ਼ਾਂ ਤੋਂ ਖੋਜ ਸੰਬੰਧੀ 300 ਤੋਂ ਵੱਧ ਪੇਪਰ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 158 ਖੋਜ ਪੇਪਰਾਂ ਨੂੰ ਇੱਕ ਸਖ਼ਤ ਸਮੀਖਿਆ ਉਪਰੰਤ ਕਾਨਫਰੰਸ ਵਿੱਚ ਪੇਸ਼ਕਾਰੀਆਂ ਲਈ ਸਵੀਕਾਰ ਕੀਤਾ ਗਿਆ। ਇਨ੍ਹਾਂ ਚੋਣਵੇਂ ਖੋਜ ਪੇਪਰਾਂ ਨੂੰ ਐਸਸੀਓਪੀਯੂਐਸ ਇੰਡੈਕਸਡ ਰਸਾਲਿਆਂ ਅਤੇ ਕਿਤਾਬਾਂ ਵਿੱਚ ਪ੍ਰਕਾਸ਼ਨ ਲਈ ਸਿਫ਼ਾਰਸ਼ ਕੀਤੀ ਜਾਵੇਗੀ। ਇਸ ਮੌਕੇ ਇਨ੍ਹਾਂ ਪੇਪਰਾਂ ਦੇ ਸੰਖੇਪਾਂ ਵਾਲਾ ਇੱਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੋ.(ਡਾ.) ਬਲਦੇਵ ਸੇਤੀਆ, ਡਾਇਰੈਕਟਰ, ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਗੈਸਟ ਆਫ ਆਨਰ ਪ੍ਰੋ.(ਡਾ.) ਅਰੁਣ ਕੁਮਾਰ ਸਿੰਘ, ਐਚਓਡੀ, ਈਸੀਈ ਵਿਭਾਗ, ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ, ਡਾ.ਸੰਜੀਵ ਗੁਪਤਾ, ਟੈਕਨਾਲੋਜੀ ਸਲਾਹਕਾਰ ਅਤੇ ਸਾਬਕਾ ਚੀਫ਼ ਜਨਰਲ ਮੈਨੇਜਰ, ਐਸਐਮਐਲ ਆਈਐਸਯੂਜ਼ੈਡਯੂ, ਪ੍ਰੋ.(ਡਾ.) ਸਰਬਜੀਤ ਸਿੰਘ, ਪ੍ਰੋਫੈਸਰ, ਐਮਈ ਵਿਭਾਗ, ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਅਤੇ ਡਾ. ਵੀ.ਡੀ.ਸ਼ਿਵਲਿੰਗ, ਪ੍ਰਧਾਨ ਵਿਗਿਆਨੀ, ਇੰਟੇਲਿਜੈਂਟ ਮਸ਼ੀਨ ਅਤੇ ਸੰਚਾਰ ਪ੍ਰਣਾਲੀ, ਸੀਐਸਆਈਆਰ-ਸੀਐਸਆਈਓ, ਆਦਿ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ,  ਸੰਸਥਾ ਦੇ ਡੀਨ ਅਤੇ ਡਾਇਰੈਕਟਰਾਂ ਵੱਲੋਂ ਕੀਤਾ ਗਿਆ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਡਾ.ਅਰੁਣ ਕੁਮਾਰ ਵੱਲੋਂ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਮਕਾਲੀ ਸਮੇਂ ਦੀ ਐਨਾਲਾਗ ਟੈਕਨਾਲੋਜੀ ਤੋਂ 5ਜੀ ਤਕਨਾਲੋਜੀ ਵਿੱਚ ਤਬਦੀਲੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਿਵੇਂ ਇਹ 5ਜੀ ਤਕਨਾਲੋਜੀ ਬਿਹਤਰ ਕੰਪਿਊਟਿੰਗ ਲਈ ਮਦਦਗਾਰ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਖੇਤੀਬਾੜੀ, ਮੈਡੀਕਲ, ਲੌਜਿਸਟਿਕਸ ਅਤੇ ਪਾਵਰ ਸੈਕਟਰਾਂ ’ਤੇ ਪੈਣ ਵਾਲੇ ਇਸ ਦੇ ਪਰਿਵਰਤਨਸ਼ੀਲ ਅਤੇ ਸਕਾਰਾਤਮਕ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੇਤੀ ਸੈਕਟਰ ਨੂੰ ਬਿਹਤਰ ਬਣਾਉਣ ਲਈ ਵਰਤੀ ਜਾ ਰਹੀ ਡਰੋਨ ਤਕਨਾਲੋਜੀ ਅਤੇ ਮੈਡੀਕਲ ਦੇ ਖੇਤਰ ਵਿੱਚ ਮਰੀਜ਼ਾਂ ਦੀ ਸਿਹਤ ਲਈ ਬਿਹਤਰ ਇਲਾਜ ਕਰਨ ਲਈ ਇੰਟਰਨੈਟ ਅਤੇ ਆਰਗਿਊਮੈਂਟਰ ਰਿਐਲਟੀ ਅਤੇ ਸਮਾਰਟ ਪਾਵਰ ਗਰਿੱਡ ਸਿਸਟਮ ਨੂੰ ਵਧੇਰੇ ਕੁਸ਼ਲ ਬਣਾਉਣ ਵਿੱਚ 5ਜੀ ਤਕਨਾਲੋਜੀ ਦੀ ਵਰਤੋਂ ਸਬੰਧੀ ਉਦਾਹਰਨਾਂ ਪੇਸ਼ ਕੀਤੀਆਂ। ਇਸ ਸਮਾਰੋਹ ਦੌਰਾਨ ਪ੍ਰੋ.ਸੰਜੀਵ ਗੁਪਤਾ ਨੇ ਵਾਤਾਵਰਣ, ਇਕੋਸਿਸਟਮ ਅਤੇ ਕੁਦਰਤੀ ਸਰੋਤਾਂ ਤੇ ਘੱਟ ਤੋਂ ਘੱਟ ਪ੍ਰਭਾਵ ਦੇ ਨਾਲ ਤਕਨੀਕੀ ਖੋਜਾਂ ਅਤੇ ਤਰੱਕੀ ਨੂੰ ਸੰਤੁਲਿਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਡਾ.ਸੇਤੀਆ ਨੇ ਉਦਯੋਗ ਅਕਾਦਮਿਕ ਦੇ ਆਪਸੀ ਤਾਲਮੇਲ ਦੀ ਮਹੱਤਤਾ ਨੂੰ ਉਜਾਗਰ ਕੀਤਾ ਜੋ ਕਿ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੋਵਾਂ ਲਈ ਬਿਹਤਰ ਖੋਜ ਅਤੇ ਸਿਖਲਾਈ ਦੇ ਮੌਕਿਆਂ ਨੂੰ ਬੜਾਵਾ ਦੇ ਸਕਦਾ ਹੈ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਸਮਾਵੇਸ਼ੀ, ਵਾਤਾਵਰਣ ਅਨੁਕੂਲ ਤਕਨਾਲੋਜੀਆਂ ਨੂੰ ਵਿਕਸਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਸਾਰੇ ਹਿੱਸੇਦਾਰਾਂ ਨੂੰ ਬਰਾਬਰ ਦਾ ਲਾਭ ਪ੍ਰਾਪਤ ਹੋਵੇ। ਕਾਨਫਰੰਸ ਦੇ ਮੁੱਖ ਬੁਲਾਰਿਆਂ ਵਿੱਚ ਪ੍ਰੋ. ਯੂ ਸਿਨ ਚਾਂਗ, ਸਹਾਇਕ ਪ੍ਰੋਫੈਸਰ, ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿਭਾਗ, ਨੈਸ਼ਨਲ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਤਾਇਵਾਨ, ਡਾ.ਕਾਸੇਮ ਕਾਲਸ, ਏਆਈ ਅਤੇ ਸਾਈਬਰ ਸੁਰੱਖਿਆ ਸੀਨੀਅਰ ਖੋਜ ਵਿਿਗਆਨੀ,  ਕੁਆਂਟਿਕ ਸਕੂਲ ਆਫ ਬਿਜ਼ਨਸ ਐਂਡ ਟੈਕਨਾਲੋਜੀ,  ਫਰਾਂਸ, ਡਾ.ਐੱਮਵੀ ਰੈੱਡੀ, ਨੋਵੂ ਮੋਂਡੇ ਗ੍ਰੈਫਾਈਟ,  ਮਾਂਟਰੀਅਲ, ਕਿਊਸੀ, ਕੈਨੇਡਾ, ਪ੍ਰੋਫੇਸਰ ਟੀ.ਐਸ. ਸ਼੍ਰੀਵਤਸਨ, ਇਕਰੋਨ ਯੂਨੀਵਰਸਿਟੀ, ਓਹੀਓ, ਅਮਰੀਕਾ, ਅਤੇ ਪ੍ਰੋਫੇਸਰ ਐਮ.ਪੀ. ਗਰਗ, ਪੰਜਾਬ ਇੰਜੀਨੀਅਰਿੰਗ ਕਾਲਜ, (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ, ਅਤੇ ਪ੍ਰੋ.ਹਾਨਾ ਯੂ, ਲੈਕਚਰਾਰ ਇਨ ਫਿਊਚਰ ਮੈਨੂਫੈਕਚਰਿੰਗ ਇੰਜੀਨੀਅਰਿੰਗ, ਐੱਮਈ ਵਿਭਾਗ, ਯੂਨੀਵਰਸਿਟੀ ਆਫ ਬਾਥ, ਯੂਕੇ ਜੋ ਕਿ ਵਰਚੁਅਲ ਤੌਰ ’ਤੇ ਸ਼ਾਮਲ ਹੋਏ। ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਗਰੁੱਪ ਆਫ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇੱਕ ਅਹਿਮ ਯੂਨੀਵਰਸਟੀ ਹੈ ਜਿੱਥੇ ਹਜ਼ਾਰਾਂ ਨੇ ਸ਼ਾਇਦ ਲੱਖਾਂ ਹੀ ਦੇਸ਼ ਵਿਦੇਸ਼ ਦੇ ਵਿਦਿਆਰਥੀ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਐਡਮਿਸ਼ਨ ਲੈਂਦੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਜਾ ਕੇ ਬਹੁਤ ਹੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ।

96 Views