ਅਮਰੀਕਾ ‘ਚ ਸਿੱਖ-ਡੇਅ ਮਨਾਉਣ ਦਾ ਫੈਸਲਾ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਲਈ ਵੱਡਾ ਮਾਣ ਅਤੇ ਸਤਿਕਾਰ ਵਾਲਾ ਕਾਰਜ:  ਸਟੇਟ ਅਵਾਰਡੀ ਫੂਲਰਾਜ ਸਿੰਘ 

ਅਮਰੀਕਾ ‘ਚ ਸਿੱਖ-ਡੇਅ ਮਨਾਉਣ ਦਾ ਫੈਸਲਾ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਲਈ ਵੱਡਾ ਮਾਣ ਅਤੇ ਸਤਿਕਾਰ ਵਾਲਾ ਕਾਰਜ:  ਸਟੇਟ ਅਵਾਰਡੀ ਫੂਲਰਾਜ ਸਿੰਘ

…ਦੇਸ਼ ਦੇ ਸੁਨਹਿਰੀ ਭਵਿੱਖ ਲਈ ਸਰਕਾਰਾਂ ਵੱਲੋਂ ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਦੇਣਾ ਚਾਹੀਦਾ ਹੈ ਵਿਸ਼ੇਸ਼ ਤੌਰ ‘ਤੇ ਧਿਆਨ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਮਾਰਚ (ਸਾਹਿਬ ਦੀਪ ਸਿੰਘ ਸੈਦਪੁਰ) : ਪੂਰੇ ਵਰਲਡ ਦਾ ਸਰਪੰਚ ਸਮਝੇ ਜਾਂਦੇ ਕੰਟਰੀ ਅਮਰੀਕਾ ਵੱਲੋਂ 6 ਅਪ੍ਰੈਲ ਨੂੰ ਸਿੱਖ ਡੇ ਮਨਾਉਣ ਦਾ ਫੈਸਲਾ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਲਈ ਮਾਣ ਵਾਲੀ ਗੱਲ ਹੈ। ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਕੌਂਸਲਰ ਅਤੇ ਸਟੇਟ ਅਵਾਰਡੀ ਸਰਦਾਰ ਫੂਰਰਾਜ ਸਿੰਘ ਨੇ ਕਿਹਾ ਕਿ ਜਿੱਥੇ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਸਤਿਕਾਰ ਮਿਲਦਾ ਹੈ। ਉਥੇ ਦੁਬਈ ਵਿੱਚ ਸਥਿਤ ਬੁਰਜ ਖਲੀਫਾ ਦੇ ਉੱਪਰ ਸਿੱਖਾਂ ਦੀਆਂ ਲਾਸ਼ਾਂਨੀਆ ਕੁਰਬਾਨੀਆਂ ਨੂੰ ਸਮੇਂ-ਸਮੇਂ ਯਾਦ ਕੀਤਾ ਜਾਂਦਾ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਜਿੱਥੇ ਗੁਰੂ ਸਾਹਿਬਾਨਾਂ ਦੇ ਅਸ਼ੀਰਵਾਦ ਨਾਲ ਸਾਡੇ ਵੱਡੇ-ਵਡੇਰਿਆਂ ਨੇ ਵੱਖੋ ਵੱਖਰੀਆਂ ਥਾਵਾਂ ‘ਤੇ ਹਿੰਦੂ ਧਰਮ ਨੂੰ ਪਹਿਚਾਮ ਲਈ ਅਤੇ ਦੇਸ਼ ਦੀ ਆਜ਼ਾਦੀ ਲਈ 93% ਪਰਸੈਂਟ ਸ਼ਹੀਦੀਆਂ ਪੰਜਾਬ ਵੱਲੋਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਭਾਰਤ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਬਹੁਤ ਪਹਿਲਾਂ ਐਲਾਨ ਕੀਤਾ ਜਾਣਾ ਬਣਦਾ ਸੀ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਵੀ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਦੇਸ਼ ਪੰਜਾਬ ਦੇ ਵਿਰਸੇ ਨਾਲ ਜੋੜਿਆ ਜਾ ਸਕੇ। ਖਾਸ ਗੱਲ ਇਹ ਹੈ ਕਿ ਸਾਬਕਾ ਸਾਬਕਾ ਕੌਂਸਲਰ ਅਤੇ ਸਟੇਟ ਅਵਾਰਡ ਸਰਦਾਰ ਫੂਲ ਰਾਸ ਸਿੰਘ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਜਿਨਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮੇਂ ਸਮੇਂ ਉੱਤੇ ਕਬੱਡੀ ਅਕੈਡਮੀਆ ਦੇ ਖੇਡ ਮੁਕਾਬਲੇ ਕਰਾਉਣੇ ਅਤੇ ਗਰੀਬ ਪਰਿਵਾਰਾਂ ਦੀਆਂ ਲੋੜਵੰਦ ਲੜਕਿਆਂ ਦੀਆਂ ਸ਼ਾਦੀਆਂ ਕਰਾਉਣ ਦੇ ਵੱਡੇ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਕਾਰਜ ਕੀਤੇ ਜਾਂਦੇ ਹਨ। ਹੁਣ ਜਦੋਂ ਦੇਸ਼ ਦੀ ਆਜ਼ਾਦੀ ਲਈ 93% ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਧਰਮ ਦੇ ਨਾਂ ਤੇ ਗੰਦੀ ਸਿਆਸਤ ਖੇਡੀ ਜਾਂਦੀ ਹੈ ਤਾਂ ਉਹਨਾ ਨੂੰ ਦੇਸ਼ ਦੀ ਨੌਜਵਾਨੀ ਨੂੰ ਬਚਾਉਣ ਲਈ ਸਮਾਜ ਪ੍ਰਤੀ ਕੁਰੀਤੀਆਂ ਨੂੰ ਠੱਲ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਬਣਦਾ ਹੈ। ਪ੍ਰੰਤੂ ਸਰਕਾਰਾਂ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਰੋਲ ਕੇ ਆਪਣੇ ਸਿੱਧੇ ਅਸਿੱਧੇ ਢੰਗ ਨਾਲ ਸਿਆਸਤ ਵਾਰਤ ਪੂਰੇ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਦੇਸ਼ ਦੇ ਸੁਨਹਿਰੀ ਭਵਿੱਖ ਲਈ ਕੋਈ ਅਹਿਮ ਕਦਮ ਨਹੀਂ ਚੁੱਕਿਆ ਜਾ ਰਿਹਾ।

 

18 Views