6 ਸਤੰਬਰ ਹੈ ! ਜਸਵੰਤ ਸਿੰਘ ਖਾਲੜਾ ਜੀ ਦੀ ਮਹਾਨ ਸ਼ਹੀਦੀ
ਆਓ ਤੁਹਾਨੂੰ ਇਕ ਕਲਮ ਵਾਲੇ ਯੋਧੇ ਨੂੰ ਯਾਦ ਕਰਾਵਾਂ।
ਅੱਜ ਦੇ ਦਿਨ ਸ. ਜਸਵੰਤ ਸਿੰਘ ਖਾਲੜਾ ਜੀ ਦੀ ਮਹਾਨ ਸ਼ਹੀਦੀ ਨੂੰ ਆਪਣੇ ਰੰਗਾਂ ਨਾਲ ਸਲਾਮ ਕਰਦਾ ਹਾਂ !
ਖਾਲੜਾ ਜੀ ਮਨੁੱਖਤਾ ਦੇ ਸ਼ਹੀਦ ਸਨ !
ਮਨੁੱਖੀ ਅਧਿਕਾਰਾਂ ਦੇ ਕਾਰਕੁਨ ਖਾਲੜਾ ਜੀ ਨੇ ਪੁਲਿਸ ਵੱਲੋਂ ਨਾਜਾਇਜ਼ ਮਾਰੇ ਗਏ ਨੌਜਵਾਨਾਂ ਦੀ ਪੜਤਾਲ ਸ਼ੁਰੂ ਕੀਤੀ…
ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਪਤਾ ਲੱਗਾ ਤੇ ਹੌਲੀ ਹੌਲੀ ਲੱਗਭੱਗ 25 ਹਜ਼ਾਰ ਕੇਸਾਂ ਦਾ ਪਤਾ ਲਗਾਇਆ ! ਕੋਰਟ ਨੇ ਵੀ ਕਈ ਕੇਸਾਂ ਨੂੰ ਮੰਨ ਲਿਆ। ਪਰ ਸਰਕਾਰ ਦੀਆਂ ਅੱਖਾਂ ਵਿੱਚ ਰੜਕਨ ਲੱਗੇ। ਕੈਨੇਡਾ ਗਏ ਅਤੇ ਓਥੇ ਜਾਕੇ ਸਾਰੀ ਵਿਥਿਆ ਸੁਣਾਈ… ਕਈਆਂ ਨੇ ਸਮਝਾਇਆ ਕੇ ਵਾਪਿਸ ਨਾ ਜਾਇਓ ਮਾਰ ਦੇਣਗੇ। ਪਰ ਖਾਲੜਾ ਜੀ ਨੇ ਜਵਾਬ ਦਿੱਤਾ ਕੇ ਜਿੰਨਾ ਪਰਿਵਾਰਾਂ ਨੇ ਗਵਾਹੀ ਦੇਣਾ ਮੰਨਿਆ ਹੈ ਉਹਨਾਂ ਮੇਰੇ ਤੇ ਭਰੋਸਾ ਕੀਤਾ ਹੈ, ਮੈਂ ਉਹਨਾਂ ਦੇ ਭਰੋਸੇ ਨੂੰ ਤੋੜ ਨਹੀਂ ਸਕਦਾ।
ਵਾਪਿਸ ਆ ਗਏ… ਤੇ ਅੱਜ ਦੇ ਦਿਨ 6 ਸਤੰਬਰ 1995 ਨੂੰ ਪੁਲਿਸ ਨੇ ਘਰ ਮੂਹਰੋਂ ਚੱਕ ਲਿਆ ਤੇ ਉਸੇ ਦਿਨ ਅੰਨਾ ਤਸ਼ੱਦਦ ਕਰਨ ਮਗਰੋਂ ਸ਼ਹੀਦ ਕਰ ਦਿੱਤਾ। ਗੁਰੂ ਦਾ ਸਿੱਖ ਨਾ ਟੁੱਟਿਆ ਨਾ ਝੁਕਿਆ !
ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟ ਕੋਟ ਨਮਨ