ਨਿਉਯਾਰਕ : ਵਰਲਡ ਸਿੱਖ ਪਾਰਲੀਮੈਂਟ ਦਾ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਮੇਸ਼ਾ ਉੱਦਮ ਰਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਧਾਰਮਿਕ, ਸਾਹਿਤਿਕ ਜਾਂ ਰਾਜਨੀਤਿਕ ਖੇਤਰ ਵਿੱਚ ਉਤਸ਼ਾਹਿਤ ਕਰਨਾ, ਅਮਰੀਕਾ ਵਿੱਚ ਬਹੁਤ ਸਾਰੇ ਵਰਲਡ ਸਿੱਖ ਪਾਰਲੀਮੈਂਟ ਨਾਲ ਕੰਮ ਕਰ ਰਹੇ ਨੌਜਵਾਨ ਬੱਚੇ ਬੱਚੀਆਂ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਸਿੱਖ ਕੌਮ ਦੀ ਰਹਿਨੁਮਾਈ ਕਰ ਰਹੇ ਹਨ ਅਤੇ ਕੌਮੀ ਅਵਾਜ਼ ਨੂੰ ਅੰਤਰਰਾਸ਼ਟਰੀ ਲੇਬਲ ਤੱਕ ਵੱਖੋ ਵੱਖ ਮਾਧਿਅਮ ਰਾਹੀ ਚੁੱਕਦੇ ਹਨ ॥
ਪੰਜਾਬ ਵਿੱਚ ਅੱਜ ਜਦੋਂ ਅਸੀਂ ਧਾਰਮਿਕ ਰਾਜਨੀਤਿਕ ਖੇਤਰ ਵੇਖਦੇ ਹਾਂ ਤਾਂ ਨੌਜਵਾਨੀ ਹਮੇਸ਼ਾ ਚੰਗੇ ਆਗੂਆਂ ਦੀ ਅਗਵਾਈ ਲੋਚਦੀ ਰਹੀ ਹੈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਤੌ ਬਾਅਦ ਨੌਜਵਾਨੀ ਵਿੱਚ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਇੱਕ ਵੱਖਰੀ ਹੀ ਰੂਹ ਫੂਕ ਦਿੱਤੀ ਦੀਪ ਸਿੱਧੂ ਦੇ ਜਾਣ ਤੌ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੇ ਵਿਦੇਸ਼ ਛੱਡਕੇ ਕੌਮੀ ਸੇਵਾ ਲਈ ਮੈਦਾਨ ਵਿੱਚ ਝੂਜਣ ਦਾ ਫੈਸਲਾ ਕੀਤਾ ਅਤੇ ਅੰਮ੍ਰਿਤਪਾਲ ਸਿੰਘ ਦੇ ਹਾਜ਼ਰ ਜਵਾਬ ਕੌਮੀ ਪੱਖ ਨੂੰ ਮੋਹਰੇ ਰੱਖ ਨੌਜਵਾਨੀ ਨਾਲ ਲੈ ਕਿ ਵਿਚਰਨ ਨੇ ਸਮੁੱਚੇ ਸਿੱਖ ਜਗਤ ਵਿੱਚ ਨੌਜਵਾਨੀ ਨੂੰ ਇੱਕ ਉਭਾਰ ਦਿੱਤਾ ਹੈ, ਅਸੀਂ ਪੰਜਾਬ ਵਿਚਲੀਆ ਸਮੁੱਚੀਆਂ ਜਥੇਬੰਦੀਆਂ ਅਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਉ ਅੰਮ੍ਰਿਤਪਾਲ ਸਿੰਘ ਦਾ ਡਟਕੇ ਸਾਥ ਦਈਏ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੀ 25 ਸਤੰਬਰ ਦਿਨ ਐਤਵਾਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣ ਦੀ ਅਪੀਲ ਵਿੱਚ ਵੱਧ ਤੌ ਵੱਧ ਹਾਜ਼ਰੀਆਂ ਲੱਗਵਾਕੇ ਖੰਡੇ ਬਾਟੇ ਦੀ ਪਹੁਲ ਲੈ ਕਿ ਗੁਰੂ ਦੀ ਲਾਡਲੀ ਖ਼ਾਲਸਾ ਫ਼ੌਜ ਦੇ ਸਿਪਾਹੀ ਬਣੀਏ, ਰੋਡੇ ਪਿੰਡ ਵਿੱਚ ਹੋ ਰਹੀ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਲਈ ਵਰਲਡ ਸਿੱਖ ਪਾਰਲੀਮੈਂਟ ਸਮੁੱਚੀਆਂ ਜਥੇਬੰਦੀਆਂ ਨੂੰ ਹੁੰਮਾ-ਹੁਮਾ ਕਿ ਪਹੁੰਚਣ ਦੀ ਅਪੀਲ ਕਰਦੀ ਹੈ ॥
ਵਰਲਡ ਸਿੱਖ ਪਾਰਲੀਮੈਂਟ ਹਰ ਤਰਾਂ ਨਾਲ ਵਾਰਿਸ ਪੰਜਾਬ ਜਥੇਬੰਦੀ ਦਾ ਕੌਮੀ ਹੱਕ ਸੱਚ ਲਈ ਸਾਥ ਦੇਵੇਗੀ ਅੰਮ੍ਰਿਤਪਾਲ ਸਿੰਘ ਨੂੰ ਗੁਰੂ ਪਾਤਸ਼ਾਹ ਚੜ੍ਹਦੀਕਲਾ ਬਖ਼ਸ਼ਣ ਅਤੇ ਕੌਮ ਦੀ ਨੁਮਾਇੰਦਗੀ ਕਰਦੇ ਆਗੂ ਵਜੋਂ ਵੇਖਣ ਲਈ ਅਰਦਾਸ ਕਰਦੇ ਹਾਂ ॥ ਮੀਡੀਆ ਕੌਂਸਲ ਵਰਲਡ ਸਿੱਖ ਪਾਰਲੀਮੈਂਟ ॥