2️⃣9️⃣ ਸਤੰਬਰ 1984 29 ਸਤੰਬਰ,1984 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਦਸਤਖਤ ਕਰਵਾ ਕੇ ਭਾਰਤ ਸਰਕਾਰ ਨੇ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਸਨ।

2️⃣9️⃣ ਸਤੰਬਰ 1984

29 ਸਤੰਬਰ,1984 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਦਸਤਖਤ ਕਰਵਾ ਕੇ ਭਾਰਤ ਸਰਕਾਰ ਨੇ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਸਨ।

ਇਹ ਗਲ ਅੱਜ ਤਕ ਵੀ ਰਹਿਸ ਬਣੀ ਹੋਈ ਹੈ ਕੇ,  ਕੀ 29 ਸਤੰਬਰ,1984 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਦਸਤਖਤ ਕਰਵਾ ਕੇ ਭਾਰਤ ਸਰਕਾਰ ਨੇ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਸਨ?

ਜੂਨ 1984 ਦੇ ਦੌਰਾਨ ਇੰਦਰਾਂ ਗਾਂਧੀ ਨੇ ਫੌਜਾਂ ਭੇਜ ਕੇ ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਉਤੇ ਹਮਲੇ ਕਰਵਾਏ ਸਨ।ਫੌਜਾਂ ਦੇ ਇਸ ਹਮਲੇ ਦੌਰਾਨ ਇਹ ਇੱਕ ਇਤਿਹਾਸਕ ਸਚਾਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਬੰਧਤ ਬੇਸ਼ਕੀਮਤੀ ਸਰਮਾਇਆ ਅਤੇ ਸਿੱਖਾਂ ਨਾਲ ਜੁੜਿਆ ਕੀਮਤੀ ਖਜ਼ਾਨਾ ਭਾਰਤੀ ਫੌਜ ਆਪਣੇ ਨਾਲ ਲੈ ਗਈ।

ਇਸੇ ਤਰ੍ਹਾਂ ਸਿੱਖ ਰੈਫਰੈਂਸ ਲਾਇਬਰੇਰੀ ਜਿਸ ਵਿੱਚ ਬੇਸ਼ਕੀਮਤੀ ਦੁਰਲੱਭ ਗ੍ਰੰਥ ਸਾਹਿਬਾਨਾਂ ਤੋਂ ਇਲਾਵਾ ਹੋਰ ਕਈ ਦੁਰਲਭ ਪੁਸਤਕਾਂ ਸ਼ਾਮਲ ਸਨ, ਜੋ ਭਾਰਤੀ ਫੌਜ ਬੋਰੀਆਂ ਅਤੇ ਟਰੰਕਾਂ ਵਿੱਚ ਭਰ ਕੇ ਆਪਣੇ ਨਾਲ ਲੈ ਗਈ।

ਸਾਕਾ ਨੀਲਾ ਤਾਰਾ ਜੋ ਭਾਰਤੀ ਫੌਜ ਵੱਲੋਂ ਸਿੱਖਾਂ ਦੇ ਪਵਿੱਤਰ ਸਥਾਨਾਂ ‘ਤੇ ਕੀਤਾ ਹਮਲਾ ਸੀ, ਇਸ ਹਮਲੇ ਚ ਸਿੱਖਾਂ ਦੇ ਨਾਲ ਜੁੜੇ ਬੇਸ਼ਕੀਮਤੀ ਸਰਮਾਏ ਨੂੰ ਤਹਿਸ਼ ਨਹਿਸ ਕੀਤਾ ਗਿਆ। ਇੰਝ ਸਿੱਖਾਂ ਦੀ ਬਰਬਾਦੀ ਦੀ ਸੋਚ ਦੇ ਨਾਲ ਕੀਤੇ, ਫੌਜ ਦੇ ਇਸ ਹਮਲੇ ਵਿੱਚ ਸਿੱਖਾਂ ਦਾ ਕੀਮਤੀ ਸਰਮਾਇਆਂ ਜਿਸ ਵਿਚ ਪੁਰਾਤਨ ਹੱਥ ਲਿਖਤ ਬੀੜਾਂ, ਗ੍ਰੰਥ ਸਾਹਿਬ, ਹੁਕਮਨਾਮੇ ਸਾਹਿਬ ਤੇ ਅਨੇਕਾਂ ਇਤਿਹਾਸਕ ਦੁਰਲੱਭ ਪੁਸਤਕਾਂ ਸ਼ਾਮਲ ਸਨ, ਨੂੰ ਹਿੰਦ ਫੌਜ ਆਪਣੇ ਨਾਲ ਲੈ ਗਈ।

ਇੰਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 185 ਪਾਵਨ ਸਰੂਪ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਕਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬ, ਅਜਿਹੇ ਵੀ ਸਨ ਜਿੰਨਾ ਉਤੇ ਸਤਿਗੁਰੂ ਸਾਹਿਬ ਜੀ ਦੇ ਦਸਤਖਤ ਸਨ।

ਇਤਨੇ ਸਾਲ ਬੀਤ ਜਾਣ ਤੋਂ ਬਾਅਦ ਸਿੱਖ ਰੈਫਰੈਂਸ ਲਾਇਬਰੇਰੀ ਦਾ ਮੁੱਦਾ ਦੁਬਾਰਾ ਉਦੋਂ ਗਰਮਾਇਆ ਜਦੋਂ ਸ਼ੋਸਲ ਮੀਡੀਆ ਉਤੇ ਇਹ ਖ਼ਬਰਾਂ ਨਸ਼ਰ ਹੋਈ ਕਿ ਇਸ ਇਤਿਹਾਸਕ ਦੁਰਲਭ ਖਜਾਨੇ ਦੇ ਕੁਝ ਅਨਮੋਲ ਗ੍ਰੰਥ ਸਾਹਿਬ, ਬਾਹਰਲੇ ਮੁਲਕਾਂ ਵਿੱਚ ਮੂੰਹ ਮੰਗੀ ਕੀਮਤ ‘ਤੇ ਵੇਚ ਦਿਤੇ ਗਏ।

ਖਬਰ ਇਹ ਵੀ ਗਰਮ ਰਹੀ ਸੀ ਕੇ ਜਿੱਥੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਬੇਸ਼ਕੀਮਤੀ ਖਜਾਨੇ ਦੇ ਬਾਰੇ ਨਿਆਂਪਾਲਿਕਾ ਵਿੱਚ ਵੀ ਰਿੱਟ ਦਾਇਰ ਕੀਤੀ ਗਈ ਸੀ ਉਥੇ ਵਾਰ ਵਾਰ ਸਿੱਖਾਂ ਦੀ ਨੁਮਾਇੰਦਾ ਜਮਾਤ ਭਾਵ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਪਾਸ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦੁਰਲੱਭ ਖਜਾਨੇ ਦੀ ਵਾਪਸੀ ਦੀ ਮੰਗ ਕਰਦੀ ਰਹੀ ਹੈ,ਜਦੋਂ ਕੇ ਹਿੰਦ ਫ਼ੌਜ ਦੇ ਕਹੇ ਮੁਤਾਬਿਕ ਇਹ ਸਾਰਾ ਖਜਾਨਾ, ਕਿਸ਼ਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਵਾਲੇ ਕੀਤਾ ਜਾ ਚੁੱਕਾ ਹੈ, ਪਰ ਐਸਾ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਰਤ ਦੀਆਂ ਸਰਕਾਰਾਂ ਅੱਗੇ ਇਹ ਦੁਰਲੱਭ ਖਜਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਦੀ ਮੰਗ ਇਸ ਕਰਕੇ ਉਠਾਂਉਦਾ ਰਿਹਾ ਹੈ,ਤਾਂ ਜੋ ਸਿੱਖਾਂ ਵਿੱਚ ਇਹ ਭੁਲੇਖਾ ਹੀ ਬਣਿਆ ਰਹੇ ਕੇ ਭਾਰਤ ਦੀ ਸਰਕਾਰ ਉਨ੍ਹਾਂ ਦਾ ਖਜ਼ਾਨਾ ਉਨ੍ਹਾਂ ਨੂੰ ਵਾਪਿਸ ਨਹੀਂ ਦੇ ਰਹੀ ਹੈ।

ਭਾਰਤੀ ਫੌਜ ਦੇ ਏਸ ਬਿਆਨ ਤੇ ਵੀ ਵਿਚਾਰ ਹੋਣਾ ਚਾਹੀਦਾ ਹੈ ਉਹ ਇਹ ਸਾਰਾ ਖਜਾਨਾ ਸਬੰਧਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਦੇ ਚੁੱਕੇ ਹਨ।

ਹਿੰਦ ਫੌਜ ਦੇ ਕਹੇ ਮੁਤਾਬਿਕ ਉਨ੍ਹਾਂ ਨੇ 29 ਸਤੰਬਰ, 1984 ਤੋਂ ਲੈ ਕੇ ਵੱਖ-ਵੱਖ ਸਮਿਆਂ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਦਸਤਖਤ ਕਰਵਾ ਕੇ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਹਨ।

ਇੰਜ ਹਿੰਦ ਫੌਜ ਦੇ ਕਹੇ ਮੁਤਾਬਕ ਉਨ੍ਹਾਂ ਨੇ ਸਾਲ 1990 ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਪੂਰਾ ਦੁਰਲੱਭ ਖਜਾਨਾ ਮੁਕੰਮਲ ਰੂਪ ਵਿੱਚ ਸ਼੍ਰੋਮਣੀ ਕਮੇਟੀ ਨੂੰ ਵਾਪਸ ਮੋੜ ਦਿੱਤਾ ਹੈ।

ਹੁਣ ਸਵਾਲ ਇਹ ਹੈ ਕਿ ਇਸ ਬਾਰੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪੀ ਕਿਉਂ ਸਾਧੀ ਬੈਠੀ ਹੈ।

ਜਦੋਂ ਇਹ ਖਬਰਾਂ ਵੀ ਆਈਆ ਹਨ ਕਿ ਕੁਝ ਕੀਮਤੀ ਪੁਰਾਤਨ ਗ੍ਰੰਥ ਸਾਹਿਬ ਵੀ ਖੁਰਦ ਬੁਰਦ ਹੋ ਚੁੱਕੇ ਹਨ ਜਾਂ ਕਰ ਦਿੱਤੇ ਜਾ ਚੁੱਕੇ ਹਨ ਤਾਂ ਇਸ ਸਭ ਕੁਝ ਲਈ ਸਿੱਖ ਮਨਾਂ ਨੂੰ ਸ਼ਾਂਤ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਜਾਂਚ ਕਦੋਂ ਕਰਵਾਏਗੀ ?

 

 

ਭੁੱਲਾਂ ਦੀ ਖਿਮਾ ਬਖਸ਼ੋ ਜੀ।

79 Views