2️⃣7️⃣ ਸਤੰਬਰ 2008 ਪੰਜਾਬ ਸਰਕਾਰ ਨੇ ਪੰਜਾਬ ਦੇ ਜ਼ਿਲ੍ਹੇ ਨਵਾਂਸ਼ਹਿਰ ਦਾ ਨਾ ਸ਼ਹੀਦ ਭਗਤ ਸਿੰਘ ਨਗਰ ਰੱਖਿਆ।
ਦਰਅਸਲ 28 ਸਤੰਬਰ, 1907 ਵਾਲੇ ਦਿਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ, ਹੁਣ ਪਾਕਿਸਤਾਨ ਵਿਖੇ ਹੋਇਆ ਸੀ ਪਰ ਆਪ ਦਾ ਜੱਦੀ ਘਰ, ਭਾਰਤ ਵਿਚਲੇ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ।
ਸੋ ਸਰਦਾਰ ਭਗਤ ਸਿੰਘ ਦੇ 100ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ, 27 ਸਤੰਬਰ 2008 ਵਾਲੇ ਦਿਨ ਪੰਜਾਬ ਸਰਕਾਰ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ 100ਵੀਂ ਜਨਮ ਸ਼ਦਾਬਦੀ ਦੇ ਮੌਕੇ ਪੰਜਾਬ ਵਾਸੀਆਂ ਨੂੰ ਤੋਹਫ਼ਾ ਦੇਂਦਿਆਂ ਹੋਇਆਂ ਨਵਾਂਸ਼ਹਿਰ ਜ਼ਿਲ੍ਹੇ ਦਾ ਨਾਂ ਸਰਦਾਰ ਭਗਤ ਸਿੰਘ ਨਗਰ ਰੱਖ ਦਿਤਾ।
ਅਸਲ ਦੇ ਵਿੱਚ 7 ਨਵੰਬਰ,1995 ਵਾਲੇ ਦਿਨ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕੁੱਝ ਇਲਾਕਿਆ ਨੂੰ ਇੱਕਠੇ ਮਿਲਾ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲ੍ਹਾ ਐਲਿਨਾਆਂ ਗਿਆ ਸੀ।
ਇਸ ਜ਼ਿਲ੍ਹੇ ਦਾ ਨਾਂ ਇਸ ਦੇ ਹੈੱਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ’ ਤੇ ਰੱਖਿਆ ਗਿਆ। ਨਵਾਂਸ਼ਹਿਰ ਇੱਕ ਅਫ਼ਗ਼ਾਨੀ, ਨੌਸਰ ਖਾਂ ਨੇ ਵਸਾਇਆ ਸੀ।
ਉਦੋਂ ਇਸ ਸ਼ਹਿਰ ਦਾ ਨਾਮ “ਨੌਸਰ” ਸੀ ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ “ਨਵਾਂਸ਼ਹਿਰ”
ਪੈ ਗਿਆ।
ਨਵਾਂਸ਼ਹਿਰ ਭਾਰਤ ਦੇ ਪੰਜਾਬ ਸੂਬੇ ਦਾ ਇੱਕ ਜ਼ਿਲ੍ਹਾ ਸੀ। ਇਸ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਨਵਾਂਸ਼ਹਿਰ ਬਲਾਚੌਰ ਅਤੇ ਬੰਗਾ ਹਨ।
ਇੰਜ 27 ਸਤੰਬਰ 2008 ਵਾਲੇ ਦਿਨ ਇਸ ਜ਼ਿਲ੍ਹੇ ਦਾ ਨਾਮ ਨਵਾਂਸ਼ਹਿਰ ਜ਼ਿਲ੍ਹੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।