2️⃣5️⃣ ਸਤੰਬਰ 1984_ਸਾਕਾ ਨੀਲਾ ਤਾਰਾ ਤੋਂ ਬਾਅਦ 25 ਸਤੰਬਰ, 1984 ਵਾਲੇ ਦਿਨ ਸ੍ਰੀ ਹਰਮਿੰਦਰ ਸਾਹਿਬ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ।

2️⃣5️⃣ ਸਤੰਬਰ 1984_ਸਾਕਾ ਨੀਲਾ ਤਾਰਾ ਤੋਂ ਬਾਅਦ 25 ਸਤੰਬਰ, 1984 ਵਾਲੇ ਦਿਨ ਸ੍ਰੀ ਹਰਮਿੰਦਰ ਸਾਹਿਬ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ।

8 ਜੂਨ, 1984 ਵਾਲੇ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ ਅਤੇ ਇਸੇ ਦਿਨ ਹੀ ਸਾਕਾ ਨੀਲਾ ਤਾਰਾ ਦੇ ਆਖਰੀ ਸਹੀਦ ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਦਲਬੀਰ ਸਿੰਘ ਅਭਿਆਸੀ ਸ਼ਹੀਦੀ ਪਾ ਗਏ।

8 ਜੂਨ, 1984 ਵਾਲੇ ਦਿਨ ਭਾਰਤ ਦੇ ਤਤਕਾਲੀਨ ਅਤੇ ਪਹਿਲੇ ਸਿੱਖ ਰਾਸ਼ਟਪਤੀ ਗਿਆਨੀ ਜ਼ੈਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਿੰਦ ਫੌਜ ਦੇ ਹਮਲੇ ਤੋਂ ਬਾਅਦ,ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਦੌਰਾ ਕਰਨ ਲਈ ਪੁੱਜੇ।

ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਆਮਦ ਵਕਤ ਵੀ ਗੁਰਸਿੱਖ ਖਾੜਕੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਹਿਤ ਚਲਾਈਆਂ ਜਾ ਰਹੀਆਂ ਗੋਲੀਆਂ ਦੀਆਂ ਅਵਾਜਾਂ ਆ ਰਹੀਆਂ ਸਨ।ਉਸ ਵਕਤ, ਸਿੰਘ ਰਾਮਗੜ੍ਹੀਆ ਬੰਗੇ ਵਿੱਚ ਮੋਰਚਾ ਲਾਈ ਬੈਠੇ ਸਨ ਅਤੇ ਉਥੋਂ ਲਗਾਤਾਰ ਫਾਇਰ ਆ ਰਿਹਾ ਸੀ। ਉਥੋਂ ਅਜੇ ਵੀ ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਦਲਬੀਰ ਸਿੰਘ ਅਭਿਆਸੀ ਫਾਇਰ ਕਰ ਰਹੇ ਸਨ।ਇਸ ਫਾਇਰਿੰਗ ਦਾ ਨਿਸ਼ਾਨਾ ਭਾਵੇਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ, ਪਰ ਉਥੇ ਗੋਲੀ ਉਨ੍ਹਾਂ ਦੇ ਇੱਕ ਬਾਡੀ ਗਾਰਡ ਕਰਨਲ ਦੇ ਮੋਢੇ ਤੇ ਲੱਗੀ,ਜਿਸ ਕਾਰਣ ਉਸ ਦੀ ਮੌਤ ਹੋ ਗਈ,ਪਰ ਰਾਸ਼ਟਪਤੀ ਦੇ ਸਾਹਮਣੇ ਰਾਮਗੜ੍ਹੀਆ ਬੁੰਗਾ ਆ ਰਹੀ ਇਸ ਫਾਇਰਿੰਗ ਨੇ ਹਿੰਦ ਫੌਜ ਦੇ ਜਰਨੈਲਾਂ ਦੇ ਪਸੀਨੇ ਛੁਡਾ ਦਿੱਤੇ।

17 ਜੂਨ,1984 ਵਾਲੇ ਦਿਨ ਸਿੰਘ ਸਾਹਿਬਾਨਾਂ ਵਲੋਂ ਇਹ ਸ਼ਰਤਾਂ ਲਿਖਤੀ ਰੂਪ ਵਿੱਚ ਕੇਂਦਰ ਸਰਕਾਰ ਨੂੰ ਦਿੱਤੀਆਂ ਗਈਆਂ ਸਨ। ਅਸਲ ਵਿੱਚ 20 ਜੂਨ,1984 ਵਾਲੇ ਦਿਨ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਆਉਣਾ ਸੀ।

ਸੋ ਇੰਦਰਾ ਗਾਂਧੀ ਦੇ ਨਜ਼ਦੀਕੀ ਬੂਟਾ ਸਿੰਘ ਨੇ 19 ਜੂਨ,1984 ਭਾਵ ਇਕ ਦਿਨ ਪਹਿਲਾਂ, ਜਲਦਬਾਜ਼ੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਤਕਾਲੀ ਐਸ ਐਸ ਪੀ ਬੁਆ ਸਿੰਘ ਦੀ ਸਰਕਾਰੀ ਰਿਹਾਇਸ਼ ਵਿਖੇ ਇਕ ਪ੍ਰੈਸ ਕਾਨਫਰੰਸ ਬੁਲਾਈ ਸੀ ਜਿੱਥੇ ਇਨ੍ਹਾਂ ਸ਼ਰਤਾਂ ਨੂੰ ਮਨਜ਼ੂਰ ਕੀਤੇ ਜਾਣ ਦਾ ਐਲਾਨ ਕੀਤਾ ਗਿਆ।

ਇੰਜ 19 ਜੂਨ, 1984 ਵਾਲੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਜ਼ਦੀਕੀ ਸਰਦਾਰ ਬੂਟਾ ਸਿੰਘ ਨੇ ਤਤਕਾਲੀ ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਵੱਲੋਂ ਕੁਝ ਸਿੱਖਾਂ ਦੀਆਂ ਧਾਰਮਿਕ ਸ਼ਰਤਾਂ ਨੂੰ ਮਨਜੂਰ ਕਰਣ ਦਾ ਐਲਾਨ ਕੀਤਾ ਗਿਆ ਸੀ।

ਇਹ 14 ਸ਼ਰਤਾਂ ਸਨ ਜੋ ਸਿੰਘ ਸਾਹਿਬਾਨ ਵੱਲੋਂ, ਭਾਰਤ ਸਰਕਾਰ ਅੱਗੇ ਰੱਖੀਆਂ ਗਈਆਂ ਸਨ। ਇਨ੍ਹਾਂ ਸ਼ਰਤਾਂ ਵਾਲੇ ਦਸਤਾਵੇਜ਼ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕ੍ਰਿਪਾਲ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਲੱਖਾ ਸਿੰਘ, ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਚਰਨ ਸਿੰਘ ਮਹਾਲੋਂ,ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਦੇ ਦਸਤਖਤ ਸਨ।

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਨ੍ਹਾਂ ਸ਼ਰਤ ਵਿਚੋਂ ਨੌਵੀਂ ਅਤੇ ਗਿਆਰਵੀਂ ਸ਼ਰਤ
ਜਿਸ ਵਿੱਚ ਸੀਆਰਪੀਐਫ ਦੀ ਤੁਰੰਤ ਵਾਪਸੀ ਅਤੇ ਬਾਗੀ ਹੋਏ ਫੌਜੀਆਂ ਦੇ ਬਾਗੀਪੁਣੇ ਨੂੰ ਨਜ਼ਰੰਦਾਜ਼ ਕੀਤੇ ਜਾਣ ਦੀ ਗਲ ਸੀ, ਨੂੰ ਛੱਡ ਕੇ ਬਾਕੀ ਸਾਰੀਆਂ ਸ਼ਰਤਾਂ ਨਾਲ ਸਹਿਮਤੀ ਜਤਾ ਦਿੱਤੀ ਸੀ।

ਇਨ੍ਹਾਂ ਸ਼ਰਤਾਂ ਵਿੱਚ ਬਾਕੀ ਦੀਆਂ ਸ਼ਰਤਾਂ ਇੰਜ ਸਨ:
1. ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੌਜ ਤੁਰੰਤ ਬਾਹਰ ਕੱਢੀ ਜਾਵੇਗੀ।

2, ਅਗਲੀਆਂ ਸਾਰੀਆਂ ਕਾਰਵਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ ਜਾਣ ਗੀਆਂ।

3. ਜਨਤਕ ਤੋਰ ਉਪਰ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖਲ ਹੋਣ ਦੀ ਆਗਿਆ ਹੋਵੇ ਗੀ।

4.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਨੂੰ ਰਿਹਾਅ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬਾਨਾਂ ਨੂੰ ਤੁਰੰਤ ਖੋਲ ਦਿੱਤਾ ਜਾਵੇ ਤਾਂ ਜੋ ਇਸ ਨਾਲ ਸਿੱਖਾਂ ਦੇ ਵਿਸ਼ਵਾਸ ਨੂੰ ਬਹਾਲ ਹੋਣ ਵਿੱਚ ਮਦਦ ਮਿਲੇਗੀ।

5. ਧਰਮ ਯੁੱਧ ਮੋਰਚੇ ਦੇ ਡਿਕਟੇਟਰ ਬਾਬਾ ਹਰਚੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਦੀ ਤੁਰੰਤ ਰਿਹਾਈ ਹੋਵੇ।

6. ਪੰਜਾਬ ਦੇ ਪਿੰਡਾਂ ਵਿੱਚ ਜ਼ੁਲਮਾਂ ਦਾ ਖਾਤਮਾ ਹੋਵੇ।
7, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨਾਂ ਨੂੰ ਅਪਰੇਸ਼ਨ ਬਲੂ ਸਟਾਰ ਦੇ ਫਿਲਮਾਂਕਣ ਦੇ ਟੈਲੀਵਿਜ਼ਨ ਤੇ ਪ੍ਰਸਾਰਿਤ ਕਰਨ ਤੋਂ ਪਹਿਲਾਂ ਇਸਦੀ ਪਰਖ ਕਰਨ ਦੀ ਆਗਿਆ ਹੋਵੇ।

8, ਪੰਜਾਬ ਦੇ ਸਾਰੇ ਗੁਰਦੁਆਰਾ ਸਾਹਿਬ ਤੁਰੰਤ ਖੋਲ੍ਹੇ ਜਾਣ

9, ਸਾਕਾ ਨੀਲਾ ਤਾਰਾ ਤੋਂ ਬਾਅਦ ਬੈਰਕਾਂ ਛੱਡ ਗਏ ਸਿੱਖ ਨੂੰ ਮੁਆਫ ਕੀਤਾ ਜਾਵੇ (ਜੋ ਸ਼ਰਤ ਮਨੀ ਨਹੀਂ ਗਈ)।

10, ਬੱਸਾਂ ਤੇ ਰੇਲ ਗੱਡੀਆਂ ਦੇ ਵਿੱਚ ਸਫ਼ਰ ਦੌਰਾਨ ਸਿੱਖਾਂ ਦੀ ਹੋ ਰਹੀ ਪ੍ਰੇਸ਼ਾਨੀ ਨੂੰ ਰੋਕਣ ਲਈ ਕਦਮ ਚੁੱਕੇ ਜਾਣ।

11, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੂੰ ਤੁਰੰਤ ਪੰਜਾਬ ਤੋਂ ਵਾਪਸ ਬਾਹਰ ਕੀਤਾ ਜਾਵੇ। (ਇਹ ਵੀ ਸ਼ਰਤ ਮਨੀ ਨਹੀਂ ਸੀ ਗਈ।)
12, ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਦੇ ਲਈ ਭਾਰੀ ਮਾਤਰਾ ਵਿਚ ਕਣਕ ਆਦਿ ਦੀ ਵਿਵਸਥਾ ਕੀਤੀ ਜਾਵੇ।

13, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਅਤਾ ਅਤੇ ਰੱਖਿਆ ਯਕੀਨੀ ਬਣਾਈ ਜਾਵੇ।

14, ਹਿੰਦ ਸਰਕਾਰ ਵਲੋਂ ਮਾਰੇ ਗਏ ਅਤੇ ਗ੍ਰਿਫਤਾਰ ਕੀਤੇ ਗਏ ਸਾਰੇ ਸਿੱਖਾਂ ਦੇ ਨਾਮ ਬਿਨਾਂ ਦੇਰ ਪ੍ਰਕਾਸ਼ਤ ਕੀਤੇ ਜਾਣ।

11 ਜੁਲਾਈ 1984 ਵਾਲੇ ਦਿਨ ਭਾਰਤ ਵਿਚਲੀ ਕਾਂਗਰਸ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ‘ਤੇ ਆਪਣੀ ਪੁਜੀਸ਼ਨ ਕਲੀਅਰ ਕਰਨ ਅਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਣ ਦੇ ਲਈ ਇੱਕ ਵਾਈਟ ਪੇਪਰ ਜਾਰੀ ਕੀਤਾ, ਪਰ ਇਸ ਵਾਈਟ ਪੇਪਰ ਨੂੰ ਲੈ ਕੇ ਹਿੰਦੂਸਤਾਨੀ ਹਕੂਮਤ ਨੂੰ ਚੋਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇਸ ਵਾਈਟ ਪੇਪਰ ਨੂੰ ਭਾਰਤ ਸਰਕਾਰ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਛਪਵਾ ਕੇ ਕੁਲ ਦੁਨੀਆਂ ਵਿੱਚ ਭਾਰਤੀ ਸਫਾਰਤਖਾਨਿਆਂ ਨੂੰ ਭੇਜਿਆ ਗਿਆ ਅਤੇ ਹਦਾਇਤ ਦਿੱਤੀ ਗਈ ਕਿ ਇਸ ਵਾਈਟ ਪੇਪਰ ਨੂੰ ਵੱਧ ਤੋ ਵੱਧ ਲੋਕਾਂ ਤਕ ਪਹੁੰਚਾਇਆ ਜਾਵੇ।
ਅਸਲ ਵਿੱਚ ਇਸ ਵਿੱਚ ਭਾਰਤ ਸਰਕਾਰ ਨੇ ਆਪਣੇ ਇਸ ਨਜਾਇਜ ਹਮਲੇ ਨੂੰ ਜਾਇਜ ਕਰਾਰ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਸੀ।

ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।

80 Views