5️⃣ ਦਸੰਬਰ,1986
ਦਿੱਲੀ ਵਿਖੇ ਸਾਹਿਬ ਸ਼ਹੀਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਮੌਕੇ 5 ਦਸੰਬਰ,1986 ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ‘ਤੇ ਪਾਬੰਦੀ ਲਗਾ ਦਿੱਤੀ ਗਈ।
5 ਦਸੰਬਰ,1986 ਵਾਲੇ ਦਿਨ ਦਿੱਲੀ ਵਿਖੇ ਸਾਹਿਬ ਗੁਰੂ ਸ਼ਹੀਦ ਪਾਤਸ਼ਾਹ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ‘ਤੇ ਪਾਬੰਦੀ ਲਗਾ ਦਿੱਤੀ ਗਈ। ਪਰ ਸਿੱਖਾਂ ਨੂੰ ਇਹ ਪਾਬੰਦੀ ਮਨਜ਼ੂਰ ਨਹੀਂ ਸੀ।ਇਸ ਸਬੰਧ ਦੇ ਵਿੱਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਇਕੱਠੇ ਹੋਏ ਸਿੱਖਾਂ ਉੱਪਰ ਦਿੱਲੀ ਪੁਲਿਸ ਅਤੇ ਸੀਆਰਪੀਐੱਫ ਨੇ ਫ਼ਾਇਰਿੰਗ ਕਰ ਦਿੱਤੀ ਅਤੇ ਤਿੰਨ ਸਿੱਖ ਜਸਪਾਲ ਸਿੰਘ, ਇਕਬਾਲ ਸਿੰਘ ਸਪੁੱਤਰ ਗਿਆਨ ਸਿੰਘ ਜੋ ਕਰੋਲ ਬਾਗ ਦੇ ਰਹਿਣ ਵਾਲੇ ਸਨ ਅਤੇ 13 ਵਰ੍ਹਿਆਂ ਦੇ ਪਰਮਜੀਤ ਸਿੰਘ ਉਰਫ਼ ਬਬੀ ਸ਼ਹੀਦ ਕਰ ਦਿੱਤੇ ਗਏ।
ਸੀਆਰਪੀਐੱਫ ਨੇ ਜਦੋਂ ਸਿੱਖਾਂ ਨੂੰ ਸਾਰੇ ਪਾਸਿਉ ਘੇਰ ਲਿਆ ਤਾਂ ਸੀ.ਆਰ.ਪੀ.ਐਫ਼. ਦਾ ਘੇਰਾ ਤੋੜਨ ਦੇ ਲਈ ਇਕ ਸਿੱਖ ਪਰਮਜੀਤ ਸਿੰਘ ਵਲੋਂ ਚਲਾਏ ਟਰੱਕ ਹੇਠ ਤਿੰਨ ਪੁਲਸੀਏ ਦਰੜੇ ਗਏ।
ਜਿਸ ਕਾਰਣ ਸੀ.ਆਰ.ਪੀ.ਐਫ਼. ਦੇ ਸਿਪਾਹੀਆਂ ਨੇ ਗੁੱਸੇ ਵਿੱਚ ਆ ਕੇ ਟਰੱਕ ਦੀ ਡਰਾਈਵਿੰਗ ਸੀਟ’ ਤੋ ਹੇਠਾਂ ਲਾਹ ਕੇ ਨੌਜਵਾਨ ਪਰਮਜੀਤ ਸਿੰਘ ਨੂੰ ਰਾਇਫਲਾਂ ਦੇ ਬੱਟਾਂ ਦੇ ਨਾਲ ਕੁਟ ਕੁਟ ਕੇ ਜਾਨੋ ਮਾਰ ਦਿੱਤਾ। ਇਸ ਸਾਰੇ ਕਾਰੇ ਤੋਂ ਬਾਅਦ ਦਰਜਨਾਂ ਬੇਗੁਨਾਹ ਸਿੱਖਾਂ ਉੱਤੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਨਜਰਬੰਦ ਕਰ ਦਿੱਤਾ ਗਿਆ।
ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।