ਬਾਬਾ ਬੰਦਾ ਸਿੰਘ ਜੀ ਬਹਾਦਰ (ਗੁਰਬਖ਼ਸ਼ ਸਿੰਘ) ਦੀ ਅਗਵਾਈ ਹੇਠ ਸਿੱਖ ਫ਼ੌਜਾਂ ਨੇ 5 ਦਸੰਬਰ,1710 ਨੂੰ ਸਡੋਰਾ ਵਿਖੇ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜਿੱਤ ਦਰਜ ਕੀਤੀ।

5️⃣ ਦਸੰਬਰ,1710

ਬਾਬਾ ਬੰਦਾ ਸਿੰਘ ਜੀ ਬਹਾਦਰ (ਗੁਰਬਖ਼ਸ਼ ਸਿੰਘ) ਦੀ ਅਗਵਾਈ ਹੇਠ ਸਿੱਖ ਫ਼ੌਜਾਂ ਨੇ 5 ਦਸੰਬਰ,1710 ਨੂੰ ਸਡੋਰਾ ਵਿਖੇ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜਿੱਤ ਦਰਜ ਕੀਤੀ।

ਹਿੰਦੁਸਤਾਨ ਦੀ ਧਰਤੀ ਤੇ 700 ਸਾਲ ਪੁਰਾਣੀ ਵਿਦੇਸ਼ੀ ਹੁਕੂਮਤ ਦੇ ਖਿਲਾਫ਼ ਪਹਿਲੇ ਯੁਧ ‘ਚਪੜ ਚਿੜੀ’ ਦੇ ਯੁਧ ਦੇ ਮਹਾ ਨਾਇਕ ਬਾਬਾ ਬੰਦਾ ਸਿੰਘ ਜੀ ਬਹਾਦੁਰ ਜੀ ਜਿਨਾ ਵਲੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸਹਾਦਤ ਲਈ ਦੋਸ਼ੀ ਸਰਹੰਦ ਦੇ ਹਾਕਮ ਵਜੀਰ ਖਾਨ ਤੇ ਦੀਵਾਨ ਸੁਚਾ ਨੰਦ ਦਾ ਖਾਤਮਾ ਕੀਤਾ ਤੇ ਸਰਹੰਦ ਤੇ ਕਬਜਾ ਕਰਕੇ ਸਭ ਤੋਂ ਪਹਿਲਾ :

1.ਖਾਲਸਾ ਰਾਜ ਕਾਇਮ ਕਰਕੇ ਲੋਹਗੜ ਨੂੰ ਖਾਲਸਾ ਰਾਜ ਦੀ ਰਾਜਧਾਨੀ ਬਣਾਇਆ

2.ਖਾਲਸਾ ਰਾਜ ਦਾ ਸਿੱਕਾ ਜਾਰੀ ਕੀਤਾ,ਜਿਸ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਕਰੇ ਸਨ

3.ਖਾਲਸਾ ਰਾਜ ਦਾ ਨਵਾਂ ਸੰਮਤ ਸੁਰੂ ਕੀਤਾ

4.ਜਾਗੀਰਦਾਰੀ ਸਿਸਟਮ ਖਤਮ ਕੀਤਾ

5.ਨਸ਼ਾ ਬੰਦੀ ਲਾਗੂ ਕੀਤੀ

6.ਜਾਤ-ਪਾਤ,ਨਸਲ ਤੇ ਧਰਮ ਦੇ ਬੰਧਨ ਖਤਮ ਕਰਕੇ ਧਰਮ ਨਿਰਪਖਤਾ ਕਾਇਮ ਕੀਤੀ।

ਇਤਿਹਾਸ

ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋ ਨਾਦੇੜ ਵਿਖੇ ਅੰਮ੍ਰਿਤਪਾਨ ਕੀਤਾ ਗਿਆ ਤੇ ਗੁਰੂ ਸਾਹਿਬ ਵਲੋ ਬਾਬਾ ਜੀ ਨੂੰ ਧਾਪੜਾ ਦੇ ਕੇ ਪੰਜ ਤੀਰ ਤੇ ਸਿੰਘ ਦੇ ਕੇ ਪੰਜਾਬ ਵਲ ਤੋਰਿਆ ਗਿਆ ਤੇ ਪੰਜਾਬ ਦੇ ਸਿਖਾਂ ਦੇ ਨਾਮ ਹੁਕਮਨਾਮੇ ਦੇ ਕੇ ਭੇਜੇ।

ਛੋਟੇ ਸਾਹਿਬਜਾਦਿਆਂ ਦੀ ਸਹਾਦਤ ਦੀ ਯਾਦ ਤਾਜਾ ਹੋਣ ਕਾਰਨ ਸਿਖਾਂ ਚ ਬਹੁਤ ਰੋਹ ਸੀ ਮਾਲਵੇ,ਮਾਝੇ,ਦੁਆਬੇ ਦੇ ਸੂਰਮੇ ਅਨੇਕਾਂ ਹੀ ਸਿੰਘਾ ਨੇ ਧਰਮ ਯੁਧ ਲਈ ਵਹੀਰਾਂ ਘਤ ਲਈਆਂ।

ਰਸਤੇ ਵਿਚ ਗੁਰੂ ਤੋ ਮਰ ਮਿਟਣ ਵਾਲੇ ਅਨੇਕਾ ਸਿੰਘ ਨਾਲ ਆ ਰਲੇ। ਸਿਖਾ ਨੇ ਮੁਗਲਾਂ ਤੇ ਜੁਲਮਾਂ ਦਾ ਨਾਸ਼ ਕਰਦਿਆ ਅਪ੍ਰੈਲ,1710 ਚ ਸਤਲੁਜ ਤੇ ਜਮਨਾ ਦਰਿਆਵਾਂ ਵਿਚਲੇ ਇਲਾਕੇ ਤੇ ਜਿਤ ਹਾਸਲ ਕਰ ਲਈ ਜਿਸ ਚ ਸੋਨੀਪਤ,ਸਮਾਣਾ, ਘੁੜਾਮ,ਠੁਸਕਾ,ਥਾਨੇਸਰ,ਸਾਹਬਾਦ,ਮਾਰਕੰਡਾ,ਮੁਸਾਫਾਬਾਦ,ਕੁਜਪੁਰਾ ਕਪੂਰੀ,ਮੁਖਲਿਸਗੜ ਮੁਖ ਸਨ।

5 ਦਸੰਬਰ,1710 ਨੂੰ ਬਾਬਾ ਬੰਦਾ ਸਿੰਘ ਬਹਾਦਰ (ਗੁਰਬਖ਼ਸ਼ ਸਿੰਘ) ਦੀ ਅਗਵਾਈ ਹੇਠ ਸਿੱਖ ਫ਼ੌਜਾਂ ਨੇ ਸਡੋਰਾ ਵਿਖੇ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜਿੱਤ ਦਰਜ ਕੀਤੀ।

ਸਿਖਾਂ ਦੇ ਆਪਣੇ ਫੋਜਦਾਰ,ਥਾਣੇਦਾਰ ਤੇ ਜਜ ਆਦਿ ਕੰਮ ਕਰ ਰਹੇ ਸਨ।

ਬਾਬਾ ਬੰਦਾ ਸਿੰਘ ਜੀ ਜਿਸ ਵੇਲੇ ਛਤ-ਬਨੁੂੜ ਇਲਾਕੇ ਚ ਸਨ,ਤਾਂ ਬਾਬਾ ਬੰਦਾ ਸਿੰਘ ਜੀ ਦੀ ਚੜਤ ਦੇਖ ਕੇ ਵਜੀਰ ਖਾਨ ਨੇ ਜੇਹਾਦ ਦਾ ਨਾਅਰਾ ਦੇ ਕੇ ਮੁਸਲਮਾਨ, ਪਠਾਣ,ਰੰਘੜਾਂ,ਬਲੋਚਾਂ ਨੂੰ ਆਪਣੀ ਫੋਜ ਚ ਸਾਮਲ ਕਰ ਲਿਆ,ਮਲੇਰਕੋਟਲੇ ਦਾ ਨਵਾਬ ਸੇਰ ਮੁਹੰਮਦ ਖਾਂ ਵੀ ਆ ਗਿਆ।

 

ਉਧਰ ਮਾਝੇ ਤੋ 2,000 ਦੇ ਕਰੀਬ ਸਿਖ ਵੀ ਗੁਰੂ ਤੋ ਕੁਰਬਾਨ ਹੋਣ ਲਈ ਆ ਗਏ ਜਿਨਾ ਨੇ ਛਤ-ਬਨੂੜ ਵਿਖੇ ਬਾਬਾ ਜੀ ਨੂੰ ਮਿਲਣਾ ਸੀ ਕਿ ਵਜੀਰ ਖਾਂ ਦੇ ਹੁਕਮਾ ਨਾਲ ਸੇਰ ਮੁਹੰਮਦ ਖਾਂ ਦੇ ਭਤੀਜਿਆਂ ਦੀ ਫੋਜ ਦਾ ਸਿਖਾਂ ਨਾਲ ਰੋਪੜ ਲਾਗੇ ਪਿਡ ਬਹਿਲੋਲਪੁਰ ਕੋਲ ਯੁਧ ਹੋਇਆ।

 

ਦੋ ਦਿਨ ਦੇ ਯੁਧ ਚ ਸਿਖਾਂ ਦੀ ਜਿਤ ਹੋਈ ਤੇ ਪਠਾਣ ਮੈਦਾਨੋ ਭਜ ਗਏ।

ਬਾਬਾ ਬੰਦਾ ਸਿੰਘ ਜੀ ਵੀ ਫੋਜਾਂ ਲੈ ਕੇ ਆ ਰਹੇ ਸਨ। ਰਸਤੇ ਵਿਚ ਮਿਲਾਪ ਹੋਣ ਤੇ ਬਾਬਾ ਬੰਦਾ ਸਿੰਘ ਜੀ ਨੇ ਗਲਵਕੜੀਆਂ ਪਾ ਕੇ ਸਿਘਾਂ ਦਾ ਸਵਾਗਤ ਕੀਤਾ।

ਬਹਿਲੋਲਪੁਰ ਦੀ ਹਾਰ ਹੋਣ ਤੇ ਵਜੀਰ ਖਾਨ ਨੇ ਦਿਲੀ ਤੇ ਲਾਹੋਰ ਤੋ ਹੋਰ ਫੋਜ ਮੰਗਵਾ ਲਈ ਗੋਲਾ ਬਰੂਦ, ਹਥਿਆਰ,ਘੋੜੇ,ਹਾਥੀ ਵੀ ਕਾਫੀ ਆ ਗਏ।

ਵਜ਼ੀਦੇ ਨੇ ਕਰੀਬ 1000 ਹਿੰਦੂ ਫੋਜੀ ਬਾਬਾ ਬੰਦਾ ਸਿੰਘ ਜੀ ਦੀ ਫੋਜ ਚ ਸਾਮਲ ਹੋਣ ਲਈ ਚਾਲ ਖੇਡਣ ਲਈ ਭੇਜੇ,ਬਾਬਾ ਜੀ ਨੂੰ ਸੱਕ ਹੋਇਆ ਤਾਂ ਉਹਨਾ ਇਹ ਸਭ ਤੋ ਪਿਛੇ ਲਾ ਦਿਤੇ

(ਚਪੜ ਚਿੜੀ:- ਲਗਦਾ ਹੈ ਕਿ ਇਸ ਜਗਾ ਤੇ ਕਦੇ ਵਡਾ ਛਪੜ ਤੇ ਨੇੜੇ ਇਕ ਝਿੜੀ ਹੋਵੇਗੀ ਜਿਸਦਾ ਨਾਮ ਮਗਰੋ ਛਪੜ-ਝਿੜੀ ਤੇ ਫਿਰ ਵਿਗੜ ਕੇ ਚੱਪੜ-ਚਿੜੀ ਬਣ ਗਿਆ ਹੋਵੇਗਾ)

ਇਸ ਜਗਾ ਤੇ ਬਾਬਾ ਬੰਦਾ ਸਿੰਘ ਜੀ ਨੇ ਫੋਜ ਚਾਰ ਹਿਸਿਆਂ ਚ ਵੰਡ ਦਿਤੀ ਤੇ ਕਮਾਂਡ ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ ਤੇ ਆਲੀ ਸਿੰਘ ਜੀਆਂ ਨੂੰ ਸੋਪੀ ਤੇ ਆਪ ਟਿਬੇ ਤੇ ਮੋਰਚਾ ਲਾ ਲਿਆ।

6 ਤੋਪਾਂ ਵੀ ਸਿਖਾਂ ਪਾਸ ਸ਼ਨ,ਸਿਖ(ਤੀਹ ਹਜ਼ਾਰ) 30,000 ਦੇ ਕਰੀਬ ਤੇ ਵਜੀਰ ਖਾਨ ਦੀ 1,00,000(ਇਕ ਲੱਖ) ਫੋਜ ਸੀ।

ਪਹਿਲਾਂ ਤੋਪਾਂ ਨਾਲ,ਫਿਰ ਘੋੜਸਵਾਰਾਂ ਤੇ ਫਿਰ ਪੈਦਲ ਯੁਧ ਹੋਇਆ।

ਮੁਗਲ ਬਹੁਤੇ ਤਾਂ ਮਾਰੇ ਹੀ ਗਏ ਕੁਝ ਮੈਦਾਨ ਛਡਕੇ ਭਜ ਗਏ।

ਹੱਲਾਸੇਰੀ ਦੇਣ ਲਈ ਵਜੀਰ ਖਾਨ ਤੇ ਸੁਚਾ ਨੰਦ ਅਗੇ ਆਏ।ਭਾਈ ਬਾਜ ਸਿੰਘ ਤੇ ਸੁਚਾ ਨੰਦ ਦੀ ਟਕਰ ਹੋਈ,ਸੁਚਾ ਨੰਦ ਮੈਦਾਨੋ ਭਜ ਗਿਆ।ਬਾਬਾ ਬੰਦਾ ਸਿੰਘ ਜੀ ਵੀ ਟਿਬੀ ਤੋ ਹੇਠਾਂ ਆ ਗਏ।ਜਿਸਤੇ ਸਿਖ ਹੋਰ ਜੋਸ ਚ ਆ ਗਏ,

ਵਜੀਰ ਖਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਵਲ ਵਧਿਆ,ਬਾਜ ਸਿੰਘ ਜੀ ਇਹਨਾ ਦੇ ਵਿਚ ਆ ਪਹੁਚੇ, ਵਜੀਰ ਖਾਨ ਵਲੋ ਭਾਈ ਬਾਜ ਸਿੰਘ ਵਲ ਮਾਰਿਆ ਨੇਜਾ ਬਾਜ ਸਿੰਘ ਜੀ ਨੇ ਬੋਚ ਕੇ ਵਜੀਰੇ ਦੇ ਮਾਰਿਆ ਜੋ ੳੁਸਦੇ ਘੋੜੇ ਦੇ ਵਜਿਆ,

ਵਜੀਦਾ ਹੇਠਾਂ ਡਿਗਾ,ਤੇ ਨਾਲ ਹੀ ਉਸਨੇ ਬਾਜ ਸਿੰਘ ਜੀ ਤੇ ਤੀਰ ਚਲਾਇਆ ਜੋ ਬਾਜ ਸਿਘ ਜੀ ਦੀ ਬਾਹ ਚ ਵਜਾ,ਨਾਲ ਹੀ ਵਜੀਰੇ ਨੇ ਤਲਵਾਰ ਨਾਲ ਬਾਜ ਸਿਘ ਜੀ ਤੇ ਵਾਰ ਕੀਤਾ। ਇਸਤੋ ਪਹਿਲ਼ਾ ਕਿ ਤਲਵਾਰ ਬਾਜ ਸਿੰਘ ਜੀ ਦੇ ਵਜਦੀ,ਭਾਈ ਫਤਹਿ ਸਿੰਘ ਜੀ ਨੇ ਅਗੇ ਜਾ ਕੇ ਤਲਵਾਰ ਦਾ ਵਾਰ ਕੀਤਾ,ਯੁੱਧ ਚ ਵਜੀਰ ਖਾਨ ਮਾਰਿਆ ਗਿਆ।

ਜਿਸਦਾ ਸਿਰ ਨੇਜੇ ਤੇ ਟੰਗ ਲਿਆ ਗਿਆ ਤੇ ਧੜ ਬਲਦਾਂ ਪਿਛੇ ਬੰਨ ਕੇ ਸਰਹਿੰਦ ਲਿਆਦਾ।

ਇਹ ਲੜਾਈ 12 ਮਈ ਸਵੇਰ ਤੋ ਦੁਪਹਿਰ ਤਕ ਕੁਝ ਘੰਟੇ ਚ ਹੀ ਸਮਾਪਤ ਹੋ ਗਈ।ਇਸ ਯੁਧ ਚ ਬਹੁਤ ਗੁਰੂ ਕੇ ਸਿੰਘਾਂ ਨੇ ਸਹਾਦਤਾਂ ਪਾਈਆਂ ਇਹਨਾ ਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਸਤਰ ਵਿਦਿਆ ਦੇ ਉਸਤਾਦ ਭਾਈ ਬਜਰ ਸਿੰਘ ਜੀ ਵੀ ਸਹੀਦ ਹੋਏ।

ਸਹੀਦਾਂ ਦਾ ਸਸਕਾਰ ਕਰਕੇ ਸਿੰਘਾਂ ਨੇ ਸਰਹਿੰਦ ਨੂੰ ਘੇਰ ਲਿਆ ਤੇ 13 ਮਈ ਨੂੰ ਸਰਹਿੰਦ ਸਹਿਰ ਤੇ ਕਬਜਾ ਕਰਕੇ ਵਜੀਰ ਖਾਨ ਦੀ ਲਾਸ ਦਾ ਜਲੂਸ ਕਢਿਆ।ਲਾਸ ਦਰਖਤ ਨਾਲ ਪੁਠੀ ਲਟਕਾਈ, ਜਿਸਨੂੰ ਗਿਰਝਾਂ ਨੇ ਨੋਚ ਨੋਚ ਕੇ ਖਾਧਾ,

ਫਿਰ ਸਰਹਿੰਦ ਕਿਲੇ ਤੇ ਕਬਜਾ ਕੀਤਾ,

ਸੁਚਾ ਨੰਦ(ਨਿਵਾਸੀ ਪਿੰਡ ਔੜ ਜ਼ਿਲਾ ਜਲੰਧਰ ਹੁਣ ਨਵਾਂਸ਼ਹਿਰ)ਦੀ ਵੀ ਸਰਹਿੰਦ ਚ ਹੋਣ ਦੀ ਸੂਹ ਮਿਲਣ ਤੇ ਗਿਰਫਤਾਰ ਕਰ ਲਿਆ।ਜਿਸਨੂੰ ਨਕ ਚ ਨਕੇਲ ਪਾ ਕੇ ਸਹਿਰ ਚ ਘੁਮਾਇਆ,ਜੋ ਜਲੀਲ ਹੋ ਕੇ ਮਰਿਆ।

ਸਿਖਾਂ ਦੀ ਇਹ ਜੰਗ ਜੁਲਮ-ਜਬਰ ਦੇ ਖਿਲਾਫ ਸੀ।

ਬਾਬਾ ਬੰਦਾ ਸਿੰਘ ਜੀ ਨੇ ਸਹਿਰ ਚ ਕਿਸੇ ਵੀ ਇਸਲਾਮੀ ਮਜਾਰ,ਡੇਰਾ,ਮਸਜਿਦ ਤੇ ਹਮਲਾ ਨਹੀ ਸੀ ਕੀਤਾ। ਉਸ ਸਮੇ ਦੀ ਸੇਖ ਅਹਿਮਦ ਸਰਹਦੀ ਦੀ ਮਜਾਰ,ਡੇਰਾ ਲਾਲ ਮਸਜਿਦ ਤੇ ਅਨੇਕਾ ਹੋਰ ਮੁਸਲਿਮ ਅਦਾਰੇ ਅਜ ਵੀ ਮੋਜੂਦ ਹਨ।

ਬਾਬਾ ਬੰਦਾ ਸਿੰਘ ਜੀ ਨੇ ਬਾਜ ਸਿੰਘ ਜੀ ਨੂੰ ਸਰਹਿੰਦ ਦਾ,

ਰਾਮ ਸਿੰਘ ਤੇ ਬਿਨੋਦ ਸਿੰਘ ਜੀ ਨੂੰ ਥਾਨੇਸਰ ਦਾ,

ਫਤਿਹ ਸਿੰਘ ਜੀ ਨੂੰ ਸਮਾਣੇ ਦਾ ਸੂਬੇਦਾਰ ਨਿਯੁਕਤ ਕਰਕੇ

13 ਮਈ,1710 ਨੂੰ ਲੋਕ ਰਾਜ ਦਾ ਐਲਾਨ ਕੀਤਾ।

ਬਾ ਬੰਦਾ ਸਿੰਘ ਬਹਾਦਰ ਜੀ ਨੇ ਵਾਹੀ ਕਰਨ ਵਾਲੇ ਜਮੀਨਾ ਦੇ ਮਾਲਕ ਬਣਾ ਕੇ,

ਜਿਮੀਦਾਰੀ ਸਿਸਟਮ ਖਤਮ ਕੀਤਾ,

ਦਲਿਤ ਜਾਣੇ ਜਾਦੇ ਵੀਰਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ।

ਦੁਨੀਆਂ ਭਰ ਵਿਚ ਜਗੀਰਦਾਰੀ ਦਾ ਸਭ ਤੋ ਪਹਿਲਾ ਖਾਤਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ।

 

ਚੱਪੜ-ਚਿੜੀ ਦੇ ਯੁੱਧ ਤੋਂ ਅੱਗੇ ਦਾ ਇਤਿਹਾਸ:-

ਚਪੜਚਿੜੀ ਦੀ ਜੰਗ ਚ ਸ਼ਹੀਦ ਹੋਰ 6000 ਸਿਖਾਂ ਦਾ ਸੰਸਕਾਰ ਮਜੂਦਾ ਗੁਰਦਵਾਰਾ ਫਤਹਿਗੜ੍ਹ ਸਾਹਿਬ ਜੀ ਦੀ ਪ੍ਰਕਰਮਾ ਚ ਕੀਤਾ ਗਿਆ(ਇਥੇ ਹੁਣ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਹੈ)।

ਮਲੇਰਕੋਟਲੇ ਦੇ ਨਵਾਬ ਵਲੋਂ ਬਾਬਾ ਜੀ ਦਾ ਮੁਕਾਬਲਾ ਨਾ ਕਰਨ ਕਾਰਨ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਜੀ ਨੇ ਬੀਬੀ ਅਨੂਪ ਕੌਰ ਜੀ ਦੀ ਲਾਸ਼ ਬਰਾਮਦ ਕਰਕੇ ਸਿੱਖ ਮਰਯਾਦਾ ਅਨੁਸਾਰ ਆਪਣੇ ਹੱਥੀਂ ਸਸਕਾਰ ਕੀਤਾ

ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਅਗਲੀਆਂ ਮੁਹਿੰਮਾਂ ਦਾ ਕੇਂਦਰ ਬਣਾਇਆ।

👋👋ਬਾਬਾ ਜੀ ਹੁਣ ਇਕ ਬੇਤਾਜ਼ ਬਾਦਸ਼ਾਹ ਬਣ ਗਏ।ਸ਼ਰਧਾਲੂ ਸਿੰਘਾਂ ਦੀ ਫੌਜ ਵੀ ਹੋ ਗਈ,ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਵੀ।

 

ਆਪ ਨੇ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕਰ ਦਿੱਤਾ।

ਮੁਗ਼ਲ ਬਾਦਸ਼ਾਹਾਂ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ।

 

ਖਾਲਸੇ ਦੇ ਰਾਜ ਨੇਤਾ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਨਿੱਜੀ ਨਾਂ ‘ਤੇ ਕੁਝ ਨਹੀਂ ਕੀਤਾ। ਇਹੋ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਮੁੜ ਚਾਲੂ ਕਰਾਇਆ, ਜੋ ਹੁਣ ਪ੍ਰਚੱਲਤ ਹੈ)।

👋👋 ਜੁਲਾਈ 1710 ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ।

ਅਕਤੂਬਰ 1710 ਤਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਕਿਲੇ ਵੀ ਸਿੱਖ ਫੌਜਾਂ ਦੇ ਕਬਜ਼ੇ ਵਿਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ।

 

ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਸਿੱਖਾਂ ਦੇ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ।ਮੁਗ਼ਲ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲੇ ਗਏ।ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਵੀ ਸਿੱਖਾਂ ਨੇ ਜਾ ਸੋਧਿਆ।

18 ਫਰਵਰੀ,1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ, ਫ਼ਰੁੱਖਸੀਅਰ ਦਿੱਲੀ ਦਾ ਕਮਜ਼ੋਰ ਬਾਦਸ਼ਾਹ ਬਣਿਆ, ਇਸ ਮੌਕੇ ਦਾ ਲਾਭ ਉਠਾ ਕੇ ਬਾਬਾ ਬੰਦਾ ਸਿੰਘ ਨੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।

 

1712 ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤਿਆ।

22 ਜੂਨ,1713 ਨੂੰ ਸਢੌਰਾ ਵਿਖੇ ਮੁਗਲ ਸ਼ਾਹੀ ਫੌਜਾਂ ਨਾਲ ਸਖ਼ਤ ਲੜਾਈ ਲੜੀ।ਚਾਰ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ, ਬੰਦਾ ਬਹਾਦਰ ਜੀ ਘੇਰਾਬੰਦੀ ਤੋਂ ਨਿਕਲਣ ਚ ਕਾਮਯਾਬ ਰਹੇ ਅਤੇ ਅੱਗੇ ਲਈ ਨਿਕਲੇ।

ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ।

(11 ਮਈ,1715 ਨੂੰ ਕਰੀਬ 24000 ਮੁਗਲਾਂ ਨੇ ਗੁਰਦਾਸ ਨੰਗਲ ਗੜ੍ਹੀ ਤੇ ਹਮਲਾ ਕਰ ਕੇ ਅਨੇਕਾਂ ਸਿੱਖ ਸ਼ਹੀਦ ਕਰ ਦਿਤੇ ਸਨ)ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿੱਖ ਭੁੱਖ ਤੇ ਪਿਆਸ ਨਾਲ ਸ਼ਹੀਦ ਹੋਣ ਲੱਗੇ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ।

ਬੰਦਾ ਸਿੰਘ ਬਹਾਦਰ ਜੀ ਨੂੰ ਲੱਗਭਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ।

5 ਤੋਂ 11 ਮਾਰਚ,1716 ਤੱਕ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖਾਂ ਨੂੰ ਹਰ ਰੋਜ਼ ਕਤਲ ਕੀਤਾ ਜਾਂਦਾ,ਸਿੱਖ ਖਿੜੇ ਚਿਹਰੇ ਸ਼ਹੀਦ ਹੁੰਦੇ ਰਹੇ।

ਤਕਰੀਬਨ ਤਿੰਨ ਮਹੀਨੇ ਤਕ ਅੰਤਾਂ ਦਾ ਜਬਰ, ਜ਼ੁਲਮ,ਤਸ਼ੱਦਦ ਤੇ ਤਸੀਹੇ ਦੇਣ ਤੋਂ ਬਾਅਦ

24 ਜੂਨ,1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਸ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗਲ ਵਿਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ।

ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸ਼ਹੀਦ ਹੋ ਗਿਆ।

ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ।ਫੌਜੀ ਜਰਨੈਲ ਦੇ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ।

ਮੈਗਰੇਗਰ ਲਿਖਦਾ ਹੈ,”ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।

ਗੋਕਲ ਚੰਦ ਨਾਰੰਗ ਅਨੁਸਾਰ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ ਤੇ ਮਾਰ ਮੁਕਾਇਆ।

ਬਾਬਾ ਜੀ ਨੇ ਵਾਹੀਕਾਰ ਕਿਸਾਨਾਂ (ਨੀਚ ਜਾਤ ਅਖਵਾਉਂਣ ਵਾਲ਼ਿਆ)ਨੂੰ ਜਮੀਨ ਦੇ ਮਾਲਕ ਬਣਾ ਦਿੱਤਾ।ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ।ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇ-ਜ਼ਮੀਨੇ,ਮੁਜਾਰੇ ਕਿਸਾਨਾਂ ਤੇ ਦਲਿਤਾਂ ਨੂੰ ਜ਼ਿਮੀਂਦਾਰ ਤੇ ਸਿੱਖ ਸਰਦਾਰ ਬਣਾ ਦਿੱਤਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ।

ਹਰ ਪ੍ਰਬੰਧਕ ਬਹੁਤ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ।

ਪਹਿਲੀ ਵਾਰ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ।ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ  ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। 1716 ਵਿਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਸਿੱਖ ਰਾਜ ਦੀ ਬੁਨਿਆਦ ਡੂੰਘੀ ਕਾਇਮ ਕਰ ਗਏ ਸਨ। 1717 ਤੋਂ ਬਾਅਦ ਕਈ ਦਹਾਕੇ ਸਿੰਘਾਂ ਨੂੰ ਖ਼ਤਮ ਕਰਨ ਲਈ ਮੁਗ਼ਲ ਸਰਕਾਰ ਵੱਲੋਂ ਬੇਹੱਦ ਜ਼ੁਲਮ ਕੀਤੇ ਜੋ ਸਿੱਖੀ ਦਾ ਕਾਲਾ ਦੌਰ(Black Period) ਮੰਨਿਆ ਜਾਂਦਾ ਹੈ ਪਰ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ।

1748 ਵਿਚ ਸਿੰਘਾਂ ਦੇ 12 ਜਥੇ ਬਣੇ ਬਾਅਦ ਵਿਚ ਬਾਰ੍ਹਾਂ ਮਿਸਲਾਂ ਹੋਂਦ ਵਿਚ ਆਈਆ।ਇਸ ਬੁਨਿਆਦ ਉੱਤੇ ਹੀ 1799 ਨੂੰ ਲਾਹੌਰ ਫਤਹਿ ਕਰਨ ਉਪਰੰਤ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਸਿੱਖ ਹਲੀਮੀ ਰਾਜ ਕਾਇਮ ਕੀਤਾ।ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀ ਸਨ।

ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜ ਵਿਚ ਉਨ੍ਹਾਂ ਨਾ ਹੀ ਕਿਸੇ ਧਰਮ ਦੇ ਧਾਰਮਿਕ ਅਸਥਾਨ ਮੰਦਰ/ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਨਾ ਹੀ ਕਿਸੇ ਹਿੰਦੂ ਦਾ ਤਿਲਕ ਜਾਂ ਜੰਞੂ ਛੇੜਿਆ। ਸਗੋਂ ਇਹ ਚਿੰਨ੍ਹ ਮੁਕੰਮਲ ਰੂਪ ਵਿਚ ਸੁਰੱਖਿਅਤ ਰੱਖੇ ਗਏ।

ਦੇਸ਼ ਆਜ਼ਾਦ ਹੋਏ ਨੂੰ ਭਾਵੇਂ 6/7 ਦਹਾਕੇ ਬੀਤ ਚੁਕੇ ਹਨ ਪਰ ਅੱਜ ਵੀ ਲੋਕ ਜਬਰ, ਜ਼ੁਲਮ, ਧੱਕੇਸ਼ਾਹੀ, ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਕਾਰਨ ਦੁਖੀ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਲਸੇ ਨੇ ਲੰਮਾ ਸੰਘਰਸ਼ ਕਰ ਕੇ ਤੇ ਸ਼ਹੀਦੀਆਂ ਦੇ ਕੇ ਮੁਗ਼ਲ ਰਾਜ ਦਾ ਖ਼ਾਤਮਾ ਕਰ ਦਿੱਤਾ ਸੀ

ਪਰੰਤੂ ਮੁਗ਼ਲਾਂ ਦੀ ਰੂਹ ਅਜੇ ਵੀ ਸਾਡੇ ਰਾਸ਼ਟਰੀ ਹੁਕਮਰਾਨਾਂ/ਪੂੰਜੀਪਤੀਆਂ ਚ ਮੌਜੂਦ ਹੈ। ਜਿਸ ਕਰਕੇ ਲੋਕਾਂ ਦਾ ਜੀਵਨ ਨਰਕ ਬਣ ਰਿਹਾ ਹੈ। ਅੱਜ ਭਾਰਤ ਅੰਦਰ 50 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ।ਬਹੁਤੇ ਤਾਂ ਆਪਣੀਆਂ ਰਾਤਾਂ ਸੜਕਾਂ ਦੇ ਫੁਟਪਾਥਾਂ ਤੇ ਗੁਜ਼ਾਰਨ ਲਈ ਮਜਬੂਰ ਹਨ।

ਸੂਬੇ ਅਧਿਕਾਰ ਰਹਿਤ ਹਨ।ਛੋਟੀਆਂ-ਛੋਟੀਆਂ ਗੱਲਾਂ ਲਈ ਕੇਂਦਰ ਅੱਗੇ ਨਮੋਸ਼ੀ ਨਾਲ ਹੱਥ ਅੱਡਣੇ ਪੈਂਦੇ ਹਨ।ਰਾਜਨੀਤਿਕ ਸ਼ਕਤੀ ਦਾ ਮੁਕੰਮਲ ਕੇਂਦਰੀਕਰਨ ਕਰ ਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਕਾਬਜ਼ ਹੈ। ਕੇਂਦਰ ਸਰਕਾਰ ਪਾਸ ਹੀ ਏਕਾਧਿਕਾਰ ਹੈ।

ਮੁਲਕ ਦੀ ਸਾਰੀ ਯੋਜਨਾਕਾਰੀ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋਵੇ ਅਤੇ ਗਰੀਬ ਹੋਰ ਗਰੀਬ ਤੇ ਗ਼ੁਲਾਮ ਹੀ ਬਣਿਆ ਰਹੇ। ਦੇਸ਼ ਦੀ ਸਿੱਖਿਆ ਨੀਤੀ ਵੀ ਅਜਿਹੀ ਹੀ ਹੈ ਕਿ ਗਰੀਬਾਂ ਦੇ ਬੱਚੇ ਅੱਧ-ਪੜ੍ਹੇ ਜਾਂ ਅਨਪੜ੍ਹ ਹੀ ਹਨ।ਦਿਤੀ ਜਾਂਦੀ ਸਿੱਖਿਆ ਵੀ ਮਿਆਰੀ ਨਹੀਂ ਹੈ।

ਆਜ਼ਾਦੀ ਤੋਂ ਬਾਅਦ ਲੰਮਾਂ ਸਮਾਂ ਦੇਸ਼ ਰੂਸ ਦੀ ਅਨਐਲਾਨੀ ਗ਼ੁਲਾਮੀ ਹੇਠ ਵਿਚਰਦਾ ਰਿਹਾ ਹੁਣ ਬੜੀ ਤੇਜ਼ੀ ਨਾਲ ਅਮਰੀਕਾ ਦੀ ਗ਼ੁਲਾਮੀ ਦੇ ਜੂਲੇ ਥੱਲੇ ਧੱਕਿਆ ਜਾ ਰਿਹਾ ਹੈ।ਦੇਸ਼ ਨੂੰ ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਬਰਾਬਰੀ ਲਿਆਉਣ ਲਈ ਦੇਰ ਸਵੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਅਪਨਾਉਣਾ ਪਵੇਗਾ।

ਅਜੋਕੇ ਰਾਜ ਪ੍ਰਬੰਧ ਹੇਠ ਲੋਕ ਬੇਰੁਜ਼ਗਾਰੀ,ਨਸ਼ਿਆਂ ਦਾ ਸੇਵਨ, ਕਰਜ਼ਿਆਂ ਦਾ ਭਾਰ,ਖ਼ੁਦਕਸ਼ੀਆਂ ਅਤੇ ਲੱਚਰਪੁਣੇ ਵਿਚ ਘਿਰ ਕੇ ਆਪਣਾ ਜੀਵਨ ਨਸ਼ਟ ਕਰ ਰਹੇ ਹਨ।

ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ।

*5 ਦਸੰਬਰ,1710 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ (ਗੁਰਬਖ਼ਸ਼ ਸਿੰਘ) ਜੀ ਦੀ ਅਗਵਾਈ ਹੇਠ ਸਿੱਖ ਫ਼ੌਜਾਂ ਨੇ ਸਡੋਰਾ ਵਿਖੇ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜਿੱਤ ਦਰਜ ਕੀਤੀ।

 

ਸ਼ਹੀਦਾਂ ਨੂੰ ਪ੍ਰਣਾਮ ਹੈ ਜੀ।

ਭੁੱਲਾਂ ਦੀ ਖਿਮਾ ਬਖਸ਼ੋ ਜੀ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

223 Views