5️⃣ ਦਸੰਬਰ,1966
1 ਨਵੰਬਰ,1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ ,ਭਾਸ਼ਾ ਦੇ ਆਧਾਰ ਤੇ ਪੰਜਾਬ ਸਭ ਤੋਂ ਬਾਦ ਵਿੱਚ ਸੂਬਾ ਬਣਿਆ ਪਰ ਲੰਗੜਾ ਪੰਜਾਬੀ ਸੂਬਾ,ਜਿਸ ਵਿਚ ਇੰਦਰਾ ਨੇ ਚੰਡੀਗੜ, ਅੰਬਾਲਾ,ਕਰਨਾਲ,ਸਰਸਾ, ਗੰਗਾਨਗਰ ਸ਼ਰਾਰਤ ਨਾਲ ਨਵੇ ਪੰਜਾਬ ਵਿਚ ਨਹੀ ਪਾਏ ਤੇ ਕਈ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵੀ ਪੰਜਾਬ ਤੋ ਖੋਹ ਲਏ ਗਏ।
5️⃣ ਦਸੰਬਰ,1966
ਨੂੰ ਫ਼ਤਹਿ ਸਿੰਘ ਨੇ ਇਕ ਵਾਰੀ ਫੇਰ ਮਰਨ ਵਰਤ ਰੱਖਣ ਅਤੇ ਸੜ ਕੇ ਮਰਨ ਦਾ ਐਲਾਨ ਕੀਤਾ।
ਕਿ ਅਗਰ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਾ ਕੀਤਾ ਗਿਆ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਨਾ ਕੀਤਾ ਗਏ ਤਾਂ ਉਹ 17 ਦਸੰਬਰ ਨੂੰ ਮਰਣ ਵਰਤ ਰੱਖਣਗੇ ਅਤੇ ਉਸ ਤੋਂ 10 ਦਿਨ ਬਾਅਦ ਭਾਵ 27 ਦਸੰਬਰ ਨੂੰ ਅਗਨ ਕੁੰਡ ਵਿੱਚ ਆਪਣੇ ਆਪ ਨੂੰ ਸਾੜ ਕੇ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਣਗੇ।
ਇਸ ਵਾਰੀ ਫਤਹਿ ਸਿੰਘ ਨੇ ਇਸ ਸੰਬੰਧ ਵਿੱਚ ਲਿਖਤੀ ਪ੍ਰਣ ਕੀਤਾ ਜਿਸ ਵਿੱਚ ਮੁੱਖ ਤੌਰ ਤੇ ਤਿੰਨ ਮੰਗਾਂ ਸਨ:-
ਪਹਿਲੀ ਮੰਗ ਸੀ ਕੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ ਅਤੇ
ਦੂਜੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕੀਤੇ ਜਾਣ ਅਤੇ
ਤੀਜੀ ਭਾਖੜਾ ਪ੍ਰਾਜੈਕਟ ਪੰਜਾਬ ਦੇ ਹਵਾਲੇ ਕੀਤਾ ਜਾਏ।
ਇਸ ਵਾਰੀ ਫਤਹਿ ਸਿੰਘ ਤੋਂ ਬਾਅਦ ਸੰਤ ਚੰਨਣ ਸਿੰਘ,ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਸਰਦਾਰ ਮੱਲ ਸਿੰਘ ਚੜਿੱਕ,ਜਥੇਦਾਰ ਦਲੀਪ ਸਿੰਘ ਤਲਵੰਡੀ,ਸਰਦਾਰ ਹਜ਼ਾਰਾ ਸਿੰਘ ਗਿੱਲ ਤੇ ਮਾਸਟਰ ਜਗੀਰ ਸਿੰਘ ਫੱਗੂਵਾਲੀਆ ਨੇ ਵੀ ਮਰਨ ਵਰਤ ਦੇ ਅਧੀਨ ਸੜ ਕੇ ਮਰਨਾ ਸੀ, ਪਰ ਇਸ ਵਾਰੀ ਵੀ ਬਾਬਾ ਫਤਹਿ ਸਿੰਘ ਅਤੇ ਬਾਕੀ ਆਪਣੇ ਪ੍ਰਣ ਤੇ ਖਰੇ ਨਹੀਂ ਉਤਰੇ ਅਤੇ ਗੁਰੂ ਅੱਗੇ ਕੀਤੀ ਅਰਦਾਸ ਦੀ ਵੀ ਲਾਜ ਨਹੀਂ ਰਖੀ।
ਫਤਹਿ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਕਈ ਵਾਰ ਮਰਨ ਵਰਤਿਆ ਰੱਖਿਆ ਅਤੇ ਫੇਰ ਤੋੜ ਦਿੱਤਾ।
ਆਖਰ ਸ਼ਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਜਾਨ ਕੁਰਬਾਨ ਕਰਕੇ ਪੰਥ ਦੇ ਮੱਥੇ ਤੇ ਲੱਗਿਆ ਇਹ ਕਲੰਕ ਧੋਤਾ।
ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਵਰਗੀਆਂ ਸਿਰਮੌਰ ਹਸਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੋਹਾਂ ਖਾ ਕੇ ਤੇ ਅਰਦਾਸ ਕਰ ਕੇ ਅਰਦਾਸ ਭੰਗ ਕੀਤੇ ਜਾਣ ਕਾਰਣ ਉਨ੍ਹਾਂ ਦਾ ਸਤਿਕਾਰ ਕੌਮ ਦੇ ਵਿੱਚ ਘੱਟ ਗਿਆ।
ਇਤਿਹਾਸ
ਭਾਰਤ ਦੀ ਆਜਾਦੀ ਤੋ ਪਹਿਲਾ 1946 ਵਿਚ ਨਹਿਰੂ ਦੇ ਵਖਰੇ ਸਿੱਖ ਸੂਬੇ ਬਾਰੇ (Statesman Calcutta 7 July 1946 ਵਿਚ) ਬਿਆਨ ਦਿੱਤਾ ਸੀ ਕਿ:-
“ਪੰਜਾਬ ਦੇ ਸਿੱਖ ਵਿਸ਼ੇਸ਼ ਧਿਆਨ ਦਿੱਤੇ ਜਾਣ ਦੇਣ ਯੋਗ ਹਨ, ਮੈਨੂੰ ਇਹ ਗੱਲ ਗਲਤ ਨਹੀਂ ਜਾਪਦੀ ਕਿ ਦੇਸ਼ ਦੇ ਉੱਤਰ ਵਿੱਚ ਇੱਕ ਖਿੱਤਾ ਰਾਖਵਾਂ ਕੀਤਾ ਜਾਵੇ ਜਿਸ ਵਿੱਚ ਸਿੱਖ ਵੀ ਆਜ਼ਾਦੀ ਦੀ ਮਹਿਕ ਮਾਣ ਸਕਣ”।
1929 ਨੂੰ ਲਾਹੋਰ ਵਿਖੇ ਗਾਧੀ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਸਿੱਖਾਂ ਦੇ ਵੱਖਰੇ ਰਾਜ ਬਾਰੇ ਬਿਆਨ ਦਿੱਤਾ ਗਿਆ ਸੀ ਕਿ:-
ਕਾਂਗਰਸ ਸਿੱਖਾਂ ਨੂੰ ਯਕੀਨ ਦਿਵਾਉਦੀ ਹੈ ਕਿ ਭਵਿਖ ਵਿੱਚ ਪਰਵਾਣ ਹੋਣ ਵਾਲਾ ਦੇਸ਼ ਦਾ ਸਵਿਧਾਨ ਸਿੱਖਾਂ ਲਈ ਪੂਰੇ ਤੌਰ ਤੇ ਤਸੱਲੀਬਖਸ਼ ਹੋਵੇਗਾ (Indian Constitution doc.vol (ii) By AC Banerjee)
1931 ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗਾਧੀ ਨੇ ਕਿਹਾ ਕਿ:-
ਸਿੱਖਾਂ ਨਾਲ ਕਾਂਗਰਸ ਕੋਈ ਵਿਸ਼ਵਾਸਘਾਤ ਨਹੀ ਕਰੇਗੀ,ਕਿਓਂਕਿ ਅਜਿਹਾ ਕਰਨਾ ਕਾਂਗਰਸ ਦੇ ਲਈ ਹੀ ਨਹੀ ਸਗੋਂ ਸਾਰੇ ਦੇਸ਼ ਲਈ ਤਬਾਹੀ ਲਿਆਓਣ ਵਾਲੀ ਗੱਲ ਹੋਵੇਗੀ। ਇਹ ਵੀ ਕਿਹਾ ਕਿ ਸਿੱਖ ਬਹਾਦਰ ਲੋਕ ਹਨ ਅਤੇ ਜੇ ਕਦੀਂ ਸਮਾਂ ਬਣ ਵੀ ਜਾਏ ਤਾਂ ਓਹ ਆਪਣੇ ਹੱਕਾਂ ਦੀ ਰਾਖੀ ਸ਼ਸਤਰ ਦੁਆਰਾ ਵੀ ਕਰ ਸਕਦੇ ਹਨ (Young India 19 March 1931)
1947 ਵਿਚ ਦੇਸ ਆਜਾਦ ਹੋਇਆ 25 ਲੱਖ ਸਿਖ ਬੇਘਰ ਹੋਏ 175 ਇਤਿਹਾਸਕ ਗੁਰਦੁਆਰੇ ਵਿਛੜ ਗਏ ਪਰ ਦੇਸ ਆਜ਼ਾਦ ਹੋਣ ਉਪਰੰਤ ਸਰਕਾਰ ਇਹ ਨਹੀਂ ਚਾਹੁਦੀ ਸੀ ਕਿ ਸਿੱਖ ਇਕੱਠੇ ਹੋ ਕੇ ਆਪਣੀਆਂ ਮੰਗਾਂ ਮੁਤਾਬਿਕ ਆਪਣਾ ਲੀਡਰ ਚੁਣ ਸਕਣ,ਇਸੇ ਕਰਕੇ ਹਿੰਦੂਸਤਾਨ ਨੇ ਬਾਹਰਲੇ ਸੂਬਿਆਂ ਦੇ ਲੋਕ ਵੀ ਪੰਜਾਬ ਵਿੱਚ ਵਸਾ ਦਿੱਤੇ,ਤਾਂ ਕਿ ਸਿੱਖ ਵਸੋਂ ਦਾ ਅਨੁਪਾਤ (Ratio) ਘਟਾਇਆ ਜਾ ਸਕੇ।
1947 ਤੋਂ ਬਾਦ ਹੀ ਸਰਕਾਰ ਵਲੋ ਗੁਰਦੁਆਰੇ,ਕਿਲੇ,ਬੁੰਗੇ,ਮੋਰਚੇ ਢਾਹ ਦਿੱਤੇ ਗਏ (ਅਜੇ ਵੀ ਇਹ ਕੰਮ ਜਾਰੀ ਹੈ)ਤਾਂ ਕਿ ਇਨਾ ਚੀਜਾਂ ਤੋਂ ਸਿੱਖਾਂ ਨੂੰ ਜੰਗ ਦੀ ਪ੍ਰੇਰਣਾ ਨਾ ਮਿਲੇ।
1953 ਵਿਚ ਭਾਰਤ ਸਰਕਾਰ ਨੇ ਭਾਸਾ ਦੇ ਆਧਾਰ ਤੇ ਸੂਬੇ ਬਨਾਉਣ ਲਈ ਕਮਿਸਨ ਬਣਾਇਆ ਉਸ ਵੇਲੇ ਦੇ ਅਕਾਲੀਆਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ ਸਰਕਾਰ ਨੇ ਇਹ ਜਾਇਜ ਮੰਗ ਮੰਨਣ ਤੋ ਇਨਕਾਰ ਕਰ ਦਿਤਾ
2 ਅਕਤੂਬਰ,1962 ਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਪੰਜਾਬੀ ਸੂਬਾ ਨਹੀਂ ਬਣੇਗਾ,
ਇਸ ਨਾਲ ਦੇਸ ਅੰਦਰ ਸਿਵਲ ਵਾਰ ਚਲੇਗੀ। ਫਿਰ ਹੀ ਪੰਜਾਬੀ ਸੂਬਾ ਮੋਰਚਾ ਲਗਾ ਸਰਕਾਰ ਵਲੋ ਨਾਅਰਿਆ ਤੇ ਪਾਬੰਦੀ ਲਗਾ ਦਿਤੀ ਗਈ
ਮਈ,1954 ਚ ਮਾਸਟਰ ਤਾਰਾ ਸਿੰਘ ਪ੍ਰਧਾਨ ਅਕਾਲੀ ਦਲ ਨੂੰ ਗਿਰਫਤਾਰ ਕਰ ਲਿਆ ਗਿਆ।
1960 ਚ ਪੰਜਾਬੀ ਸੂਬਾ ਨਾਮ ਤੇ ਗਰਦੁਆਰਾ ਚੋਣਾਂ ਚ ਅਕਾਲੀ ਦਲ ਨੂੰ 140 ਚੋ 136 ਸੀਟਾਂ ਮਿਲੀਆਂ।
22 ਮਈ,1960 ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬੀ ਸੂਬਾ ਕਨਵੈਨਸਨ ਹੋਈ ਜਿਸ ਚ ਗੈਰ ਸਿਖਾ( ਹਿੰਦੂ/ਮੁਸਲਮਾਨਾ ਨੇ)ਭਾਗ ਲਿਆ।
25 ਮਈ,1960 ਨੂੰ ਮਾਸਟਰ ਤਾਰਾ ਸਿੰਘ ਗਿਰਫਤਾਰ ਅਕਾਲੀਆ ਦੇ ਅਖਬਾਰ ‘ਪ੍ਰਭਾਤ’ ਤੇ ‘ਅਕਾਲੀ’ ਬੰਦ ਕਰ ਦਿਤੇ ਗਏ। ਸਿਖਾਂ ਤੇ ਲਾਠੀਆਂ ਵਰਸਾਈਆਂ ਗਈਆਂ 10 ਸਿਖ ਸਹੀਦ,ਸੈਕੜੇ ਜਖਮੀ,ਸਿੱਖ ਜੇਲਾਂ ਚ ਬੰਦ ਕਰ ਦਿਤੇ ਗਏ।
9 ਅਕਤੂਬਰ ਬਠਿੰਡਾ ਜੇਲ ਚ ਗ਼ੋਲੀਬਾਰੀ ਨਾਲ 4 ਸਿਖ ਸਹੀਦ ਹੋਏ।
11 ਅਕਤੂਬਰ ਪਟਿਆਲੇ ਗ਼ੋਲੀ ਨਾਲ 2 ਸਿਖ ਸਹੀਦ ਕਰ ਦਿਤੇ ਗਏ। 56 ਹਜਾਰ ਤੋ ਵਧ ਗਿਰਫਤਾਰੀਆਂ ਕੀਤੀਆਂ ਗਈਆਂ।
18 ਦਸੰਬਰ,1960 ਨੂੰ ਸੰਤ ਫਤਹਿ ਸਿਘ ਭੁਖ ਹੜਤਾਲ ਤੇ ਬੈਠ ਗਏ 9 ਜਨਵਰੀ,1961 ਨੂੰ ਭਰੋਸਾ ਦੇਣ ਤੇ ਹੜਤਾਲ ਖਤਮ ਕਰ ਦਿਤੀ ਗਈ।
ਸਰਕਾਰ ਵਾਰ-ਵਾਰ ਮੁਕਰਦੀ ਰਹੀ ਸੰਤ ਫਤਹਿ ਸਿਘ ਤੇ ਮਾਸਟਰ ਤਾਰਾ ਸਿੰਘ ਵਾਰ-ਵਾਰ ਭੁਖ ਹੜਤਾਲ ਤੇ ਬੈਠਦੇ ਰਹੇ/ਕੇਦਰ ਸਰਕਾਰ ਦੇ ਦਮਨ ਵਿਰੁੱਧ ਦਿਲੀ ਵਿਖੇ ਹੋਏ ਪ੍ਰਦਰਸਨ ਚ ਅਥਰੂ ਗੈਸ,ਲਾਠੀ ਚਾਰਜ ਕੀਤਾ ਗਿਆ।
ਇੰਦਰਾ ਕੇਦਰ ਦੀ ਪ੍ਰਧਾਨ ਮੰਤਰੀ ਬਣੀ ਜਿਸਨੇ ਪੰਜਾਬ ਨੂੰ ਅਲਗ ਸਿਖ ਸੂਬਾ 1 ਨਵੰਬਰ,1966 ਨੂੰ ਬਣਾਇਆ ,ਭਾਸ਼ਾ ਦੇ ਆਧਾਰ ਤੇ ਪੰਜਾਬ ਸਭ ਤੋਂ ਬਾਦ ਵਿੱਚ ਸੂਬਾ ਬਣਿਆ ਪਰ ਲੰਗੜਾ ਪੰਜਾਬੀ ਸੂਬਾ,ਜਿਸ ਵਿਚ ਇੰਦਰਾ ਨੇ ਚੰਡੀਗੜ,ਅੰਬਾਲਾ,ਕਰਨਾਲ,ਸਰਸਾ, ਗੰਗਾਨਗਰ ਸ਼ਰਾਰਤ ਨਾਲ ਨਵੇ ਪੰਜਾਬ ਵਿਚ ਨਹੀ ਪਾਏ ਤੇ ਕਈ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵੀ ਪੰਜਾਬ ਤੋ ਖੋਹ ਲਏ ਗਏ।
ਫਤਹਿ ਸਿੰਘ ਨੇ 5 ਦਸੰਬਰ,1966 ਨੂੰ ਐਲਾਨ ਕੀਤਾ ਕਿ ਜੇਕਰ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਨਾ ਕੀਤਾ ਗਿਆ ਤਾਂ ਉਹ 27 ਦਸੰਬਰ,1966 ਨੂੰ ਆਤਮਦਾਹ ਕਰ ਲਵੇਗਾ ਪਰ,
ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਹੋਇਆ ਅਤੇ
ਨਾ ਹੀ ਫਤਿਹ ਸਿੰਘ ਨੇ ਆਪਣਾ ਵਾਅਦਾ ਨਿਭਾਇਆ।
ਦਰਿਆਈ ਪਾਣੀਆਂ ਚੋ ਵੀ
ਪੰੰਜਾਬ ਨੂੰ 25% ਹੀ ਦਿੱਤਾ ਗਿਆ,75% ਹੋਰ ਸੂਬਿਆਂ ਨੂੰ ਦੇ ਦਿਤਾ ਜਦ ਕਿ ਜਿਸ ਸੂਬੇ ਚੋ ਦਰਿਆ ਲੰਗਦੇ ਹੋਣ ਉਸ ਸੂਬੇ ਦਾ ਪਾਣੀਆਂ ਤੇ ਹੱਕ ਬਣਦਾ ਹੈ,
(ਸਾਂਝੇ ਪੰਜਾਬ ਦੇ 3 ਦਰਿਆਵਾਂ ਚੋ 2 ਦਰਿਆ ਪੰਜਾਬ ਦੀ ਜ਼ਮੀਨ ਚੋ ਲੰਗਦੇ ਹਨ ਜਿਨ੍ਹਾਂ ਤੇ ਪੂਰਾ ਹੱਕ ਸਿਰਫ ਪੰਜਾਬ ਦਾ ਬਣਦਾ ਹੈ,1 ਦਰਿਆ ਗਵਾਂਢੀ ਸੂਬੇ ਨਾਲ ਲੱਗਦਾ ਹੈ ਜਿਸ ਦਾ ਖੇਤਰਫਲ ਦੇ ਹਿਸਾਬ ਨਾਲ ਹਿਸਾ ਬਣਦਾ ਹੈ)।
ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ ਸ: ਦਰਸ਼ਨ ਸਿੰਘ ਫੇਰੂਮਾਨ 15 ਅਗਸਤ,1969 ਨੂੰ ਭੁਖ ਹੜਤਾਲ ਤੇ ਬਹਿ ਗਏ, ਜੋ ਇਹ ਭੁੱਖ ਹੜਤਾਲ ਓਨਾ ਦੇ ਆਖਰੀ ਸਾਹਾਂ ਤੱਕ ਚੱਲੀ, ਓਹ 74 ਦਿਨ ਭੁੱਖੇ ਰਹਿਣ ਤੋਂ ਬਾਦ 27 ਅਕਤੂਬਰ,1969 ਨੂੰ ਸ਼ਹੀਦੀ ਪ੍ਰਾਪਤ ਕਰ ਗਏ।
ਫਿਰ 1978 ਵਿਚ ਪੰਜਾਬ ਚ ਨਕਲੀ ਨਿਰੰਕਾਰੀ ਟਕਰਾਉ ਹੋਇਆ।
1980 ਦੇ ਦਹਾਕੇ ਚ ਖਾੜਕੂਵਾਦ,ਆਪਣੀਆਂ ਜਾਇਜ ਮੰਗਾ ਲਈ ਸ਼ੰਘਰਸ 1982 ਦਿਲੀ ਏਸੀਆਈ ਖ਼ੇਡਾਂ ਚ ਸਿਖਾ ਨਾਲ ਦੁਰਵਿਵਹਾਰ, ਹਰਿਆਣਾ ਦੇ ਭਜਨ ਲਾਲ ਕਾਗਰਸੀ ਨੇ ਇੰਦਰਾ ਦੀ ਵਫਾਦਰੀ ਨਿਭਾਉਣ ਲਈ ਪੰਜਾਬ ਤੋ ਆਉਣ ਵਾਲੇ ਹਰ ਵਹੀਕਲ ਵਾਲੇ ਨੂੰ ਅਪਮਾਨਿਤ ਕੀਤਾ,ਲੁਟ ਖੋਹ,ਮਾਰ ਕੁਟਾਈ ਸਿਖ ਬੀਬੀਆਂ ਨਾਲ ਬਦਤਮੀਜੀ ਕੀਤੀ ਗਈ।
ਫਿਰ ਪੰਜਾਬ ਵਿਚ ਫਿਰਕੂ ਹੋਲੀ ਖੇਡੀ ਗਈ 1984 ਚ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ 1984 ਚ ਦਿੱਲੀ ਵਿਚ ਤੇ ਪੂਰੇ ਭਾਰਤ ਚ ਸਿਖਾਂ ਦੀ ਨਸਲਕੁਸੀ ਕੀਤੀ ਗਈ।
ਸਿੱਖਾਂ ਨੂੰ ਵਿਆਹ ਤੋਂ ਬਾਦ ਅੰਗਰੇਜੀ ਰਾਜ ਸਮੇਂ ਸਿੱਖ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਸੀ ਜੋ ਇਹ ਵਿਆਹ ਅਨੰਦ ਮੈਰਿਜ ਐਕਟ” ਅਧੀਨ ਹੁੰਦਾ ਸੀ। ਹੁਣ ਹਿੰਦੂ ਮੈਰਿਜ ਐਕਟ(ਧਾਰਾ 25 B) ਤਹਿਤ ਵਿਆਹ ਰਜਿਸਟਰ ਹੁੰਦਾ ਹੈ ਤੇ ਮੈਰਿਜ ਸਰਟੀਫਿਕੇਟ ਹਿੰਦੂ ਮੈਰਿਜ ਐਕਟ ਤਹਿਤ ਹੀ ਮਿਲਦਾ ਹੈ।
ਪੰਜਾਬ ਦਾ ਖੇਤਰਫਲ(area) ਜੋ
1.ਆਜਾਦੀ ਤੋ ਪਹਿਲਾਂ 3.5 ਲੱਖ ਵਰਗ ਕਿ.ਮੀ ਵਿਚ ਸੀ,
2.ਆਜਾਦੀ ਤੋ ਬਾਦ 1.5 ਲੱਖ ਵਰਗ ਕਿ.ਮੀ ਰਹਿ ਗਿਆ ਅਤੇ
3.ਭਾਸਾ ਦੇ ਆਧਾਰ ਤੇ ਬਣੇ ਮੋਜੂਦਾ ਪੰਜਾਬ ਦਾ ਖੇੇਤਰਫਲ 50 ਹਜਾਰ ਵਰਗ ਕਿ.ਮੀ. ਹੀ ਰਹਿ ਗਿਆ ਹੈ। ਪੰਜਾਬੀ ਸੂਬਾ–।
ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।