…ਐਫਆਈਆਰ ਨੰ. 271/2005 ਕੇਸ ਸਬੰਧੀ ਗਵਾਈਆਂ ਹੋਈਆਂ ਮੁਕੰਮਲ ਅਤੇ 313 ਦੇ ਬਿਆਨ ਹੋਏ ਦਰਜ…
ਚੰਡੀਗੜ੍ਹ 3 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸਿੱਖ ਕੌਮ ਦੀ ਸਰਬਉਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਐਫ,ਆਈ,ਆਰ.ਨੰ.271/2005 ਦੀ ਸੁਣਵਾਈ ਦੀ ਸੁਣਵਾਈ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਹੋਈ। ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਦੱਸਿਆ ਕਿ ਕਿ ਇਹ ਕੇਸ ਸੈਕਟਰ 17 ਚੰਡੀਗੜ੍ਹ ਦੇ ਥਾਣੇ ਚ ਦਰਜ ਹੋਇਆ ਸੀ ਇਸ ਸਬੰਧੀ ਗਵਾਈਆਂ ਹੋ ਚੁੱਕੀਆਂ ਹਨ ਅਤੇ ਮਾਮਲਾ ਬਿਲਕੁਲ ਖਤਮ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤੀ ਭਾਈ ਜਗਤਾਰ ਸਿੰਘ ਹਵਾਰਾ ਦੇ 313 ਤਹਿਤ ਬਿਆਨ ਦਰਜ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ 187/2005 ਅਧੀਨ ਮਾਮਲੇ ਦੀ ਚੰਡੀਗੜ੍ਹ ਕੋਰਟ ਵਿੱਚ 10/10/2023 ਨੂੰ ਸੁਣਵਾਈ ਹੋਵੇਗੀ। ਇਸੇ ਤਰ੍ਹਾਂ ਐਫਆਈਆਰ 144/2005 ਸਾਹਿਬਜਾਦਾ ਅਜੀਤ ਸਿੰਘ ਨਗਰ ਕੋਰਟ ਚ ਪੇਸ਼ੀ ਦੌਰਾਨ ਕੇਸ ਦੇ ਮੁਤੱਲਕ ਅਗਲੀ ਤਰੀਕ 12/10/ 2023 ਨੂੰ ਸਾਰੇ ਗਵਾਹਾਂ ਨੂੰ ਸੱਦਿਆ ਹੋਇਆ ਹੈ। ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੇ ਸੰਘਰਸ਼ ਕਾਰਨ ਹੀ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਦੇ ਸਾਰੇ ਕੇਸ ਫਾਸਟ ਟ੍ਰੈਕ ਰਾਹੀਂ ਚਲਾਏ ਜਾ ਰਹੇ ਹਨ। ਜਿਹੜੇ ਜਲਦ ਤੋਂ ਜਲਦ ਖਾਰਜ ਹੋਣ ਵੱਲ ਵੱਧ ਰਹੇ ਹਨ। ਉਹਨਾਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਆਗੂ ਬਾਪੂ ਗੁਰਚਰਨ ਸਿੰਘ ਜੀ, ਅਕਾਲੀ ਦਲ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ ਚੰਡੀਗੜ੍ਹ ਦੇ ਪ੍ਰਧਾਨ ਰਸ਼ਪਾਲ ਸਿੰਘ, ਸਰਪ੍ਰਸਤ ਗੁਰਨਾਮ ਸਿੰਘ, ਸੀਨੀਅਰ ਆਗੂ ਬਲਵੀਰ ਸਿੰਘ ਹਿਸਾਰ, ਸੀਨੀਅਰ ਆਗੂ ਇੰਦਰਵੀਰ ਸਿੰਘ, ਅਰਬਾਂ ਖਰਬ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ, ਭਾਈ ਪਵਨਦੀਪ ਸਿੰਘ ਖਾਲਸਾ, ਰਣਜੌਧ ਸਿੰਘ, ਰਣਜੀਤ ਸਿੰਘ ਅਤੇ ਪੁਆਧ ਇਲਾਕੇ ਦੀ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਅਰਬਾਂ ਖਰਬ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਸਿੰਘ ਸਾਹਿਬ ਜੱਥੇਦਾਰ ਬਾਬਾ ਚੜਤ ਸਿੰਘ ਜੀ, ਅਰਬਾਂ ਖਰਬਾਂ ਦਲ ਦੇ ਮੁਖੀ ਜਥੇਦਾਰ ਬਾਬਾ ਰਾਜਾ ਰਾਮ ਸਿੰਘ ਜੀ ਤਰਨਾ ਦਲ, ਚਮਕੌਰ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ, ਤਰਨਾ ਦਲ ਦੇ ਮੁੱਖੀ ਬਾਬਾ ਨਰਾਇਣ ਸਿੰਘ ਜੀ, ਬਲਵਿੰਦਰ ਸਿੰਘ ਜੀ ਮੋਇਆ ਦੀ ਮੰਡੀ, ਵਾਲਿਆਂ ਜਥੇਦਾਰ ਬਾਬਾ ਤੇਜ਼ਵੀਰ ਸਿੰਘ ਜੀ, ਜੱਥੇਦਾਰ ਬਾਬਾ ਪ੍ਰਗਟ ਸਿੰਘ ਜੀ, ਜਥੇਦਾਰ ਬਾਬਾ ਜਰਨੈਲ ਸਿੰਘ ਤਰਨਾ ਦਲ, ਜੱਥੇਦਾਰ ਕਿਰਪਾਲ ਸਿੰਘ, ਜਥੇਦਾਰ ਬਾਬਾ ਮਾਨ ਸਿੰਘ ਜੀ ਘੋੜਿਆਂ ਦੇ ਜੱਥੇਦਾਰ ਚਮਕੌਰ।, ਜੱਥੇਦਾਰ ਬਾਬਾ ਹਾਕਮ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਾਲੇ ਵਿਸ਼ੇਸ਼ ਤੋਰ ਤੇ ਕੌਮੀ ਇਨਸਾਫ ਮੋਰਚੇ ਦੀ ਸਫਲਤਾ ਲਈ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮੀ ਇਨਸਾਨ ਮੋਰਚੇ ਦੀਆਂ ਮੰਗਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਿੱਖ ਕੌਮ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। ਇਹਨਾਂ ਨੂੰ ਸਿਆਸੀ ਰੰਗਤ ਦੇ ਕੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਨਾਗਰਿਕ ਜੋ ਸਜਾਵਾਂ ਪੂਰੀਆਂ ਕਰ ਚੁੱਕਾ ਹੁੰਦਾ ਹੈ ਉਸ ਨੂੰ ਨਾਜਾਇਜ਼ ਤੌਰ ਤੇ ਰੱਖਣਾ ਗੈਰ ਕਾਨੂੰਨੀ ਅਤੇ ਬੇਇਨਸਾਫ਼ੀ ਹੈ। ਉਹਨਾਂ ਦੱਸਿਆ ਕਿ ਅੱਜ 31 ਮੈਂਬਰਾਂ ਦਾ ਜੱਥਾ ਰੋਜਾਨਾ ਦੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਆਗੂ ਭਾਈ ਇੰਦਰਵੀਰ ਸਿੰਘ ਜੀ ਅਗਵਾਈ ‘ਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਪੰਡਾਲ ਤੋਂ ਰਵਾਨਾ ਹੋਇਆ। ਹਰ ਰੋਜ਼ ਦੀ ਤਰ੍ਹਾਂ ਚੰਡੀਗੜ੍ਹ ਪੰਜਾਬ ਪੁਲਿਸ ਵੱਲੋਂ ਸੈਕਟਰ 52 ਦੀਆਂ ਲਾਈਟਾਂ ਕੋਲੇ ਰੋਕਿਆ ਗਿਆ ਜਿੱਥੇ ਜਥੇ ਵੱਲੋਂ ਰੁਕ ਕੇ ਤਿੰਨ ਚਾਰ ਘੰਟੇ ਵਾਹਿਗੁਰੂ ਸਤਿਨਾਮ ਦਾ ਸਿਮਰਨ ਕੀਤਾ ਗਿਆ ਅਤੇ ਮੁੜ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਇਆ। ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਸਾਰੀਆਂ ਜਾਇਜ਼ ਮੰਗਾਂ ਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਨਹੀਂ ਜਾਂਦੀਆਂ। ਉਹਨਾਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ। ਪਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਉੱਤੇ ਖਾਲਸਾ ਪੰਥ ਦੀਆਂ ਸਮੂਹ ਮੰਗਾਂ ਮਨਾਉਣ ਲਈ ਦਬਾਅ ਬਣਾਇਆ ਜਾ ਸਕੇ।ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਗੁਰੂ ਦੀਆਂ ਲਾਡਲਿਆਂ ਨਿਹੰਗ ਸਿੰਘ ਫੌਜਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨਾਂ ਵੱਲੋਂ ਸੱਤ ਜਨਵਰੀ ਤੋਂ ਲੈ ਕੇ ਅੱਜ ਤੱਕ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾ ਰਿਹਾ। ਇਹਨਾਂ ਤੋਂ ਇਲਾਵਾ ਤਖਤ ਸ਼੍ਰੀ ਹਜੂਰ ਸਾਹਿਬ ਲੰਗਰਾਂ ਵਾਲੇ ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਅਤੇ ਬਾਬਾ ਗੁਰਮੀਤ ਸਿੰਘ ਜੀ ਦਾ ਦਿਲੋਂ ਧੰਨਵਾਦ ਹੈ ਜਿਨਾਂ ਨੇ ਕੌਮੀ ਇਨਸਾਫ ਮੋਰਚੇ ਨੂੰ ਸਫਲ ਬਣਾਉਣ ਲਈ ਮੁੱਢ ਤੋਂ ਹੀ 24 ਘੰਟੇ ਸੰਗਤਾਂ ਲਈ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ। ਉਹਨਾਂ ਕਿਹਾ ਕਿ ਖਾਲਸਾ ਪੰਥ ਵੱਲੋਂ ਜਿਹੜੇ ਵੀ ਸੰਘਰਸ਼ ਸ਼ੁਰੂ ਕੀਤੇ ਗਏ ਹਨ ਉਹਨਾਂ ਨੂੰ ਸਫਲਤਾ ਨਾਲ ਜਿੱਤਿਆ ਗਿਆ। ਇਸੇ ਤਰ੍ਹਾਂ ਹੁਣ ਕੌਮੀ ਇਨਸਾਫ ਮੋਰਚੇ ਦੀ ਜਿੱਤ ਵੀ ਨੇੜੇ ਤੇੜੇ ਪੁਜੀ ਹੋਈ ਹੈ ਹੋਈ। ਉਹਨਾਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਦੇ ਸੰਘਰਸ਼ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਚਾਰ ਬੰਦੀ ਸਿੰਘਾਂ ਦੇ ਰਿਹਾਈ ਹੋ ਚੁੱਕੀ ਹੈ ਅਤੇ ਰਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਕਾਰਵਾਈ ਜਾਰੀ ਹੈ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਇਸ ਮੌਕੇ ਵੱਡੇ ਪੱਧਰ ਤੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਖਾਸ ਕਰਕੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੀ ਵੱਡਾ ਪੱਧਰ ‘ਤੇ ਯੋਗਦਾਨ ਪਾਇਆ ਜਾ ਰਿਹਾ ਹੈ।