ਫਗਵਾੜਾ,20 ਨਵੰਬਰ (ਪੰਜਾਬ ਚੈਨਲ) ਖਾਲਸਾ ਪੰਥ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਹੋਇਆ, ਖ਼ਾਲਸਾ ਪੰਥ ਦੀ ਸਦਾ ਚੜ੍ਹਦੀਕਲ੍ਹਾ ਰੱਖਣ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਸ਼ਹੀਦੀ ਜਾਮ ਪੀਣ ਵਾਲੀ ਸਿੱਖ ਕੌਮ ਦੀ ਮਾਇਨਾਜ਼ ਸ਼ਖ਼ਸੀਅਤ ਸ਼ਹੀਦ ਭਾਈ ਗੁਰਵਿੰਦਰ ਸਿੰਘ ਬੱਬਰ ਉਰਫ ਬਿੰਦਰ ਦੀ 33 ਵੀਂ ਸਲਾਨਾ ਬਰਸੀ ਭਾਈ ਸਰਬਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਨੌਰੰਗਸਾਹਪੁਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਭਾਈ ਬਲਦੇਵ ਸਿੰਘ ਫਗਵਾੜਾ ਦੇ ਰਾਗੀ ਜੱਥੇ ਨੇ ਗੁਰਬਾਣੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅੰਤ ਵਿੱਚ ਭਾਈ ਸਾਹਿਬ ਜੀ ਦੀ ਆਤਮਾ ਦੀ ਸ਼ਾਂਤੀ ਅਤੇ ਸਮੂਹ ਪਰਿਵਾਰ ਦੀ ਚੜ੍ਹਦੀਕਲਾ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਜੱਥੇਦਾਰ ਰਜਿੰਦਰ ਸਿੰਘ ਫੌਜੀ ਦੋਆਬਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਪੰਚ ਨੌਰੰਗਸਾਹਪੁਰ ਸਾਥੀ ਭਾਈ ਗੁਰਵਿੰਦਰ ਸਿੰਘ ਬੱਬਰ, ਸ੍ਰ ਰੇਸ਼ਮ ਸਿੰਘ ਪੱਪੀ, ਹਰਭਜਨ ਸਿੰਘ ਯੂਕੇ, ਸੰਦੀਪ ਸਿੰਘ ਯੂਕੇ, ਕੰਮਗੀਤ ਸਿੰਘ ਨਾਹਲ ਯੂਕੇ, ਜੋਗਿੰਦਰ ਸਿੰਘ ਕਨੇਡਾ, ਜਸਬੀਰ ਸਿੰਘ ਨਾਹਲ, ਕਿਰਨਦੀਪ ਕੌਰ ਵਿਰਕ, ਬੀਬੀ ਮਨਜੀਤ ਕੌਰ ਯੂਕੇ, ਬੀਬੀ ਰਮੇਸ਼ ਕੌਰ ਯੂਕੇ, ਜੱਥੇਦਾਰ ਸੁੱਚਾ ਸਿੰਘ ਬਿਸ਼ਨਪੁਰ, ਬਾਬਾ ਬਲਦੇਵ ਸਿੰਘ ਰਾਏਪੁਰ, ਗੁਰਬਖਸ਼ ਸਿੰਘ ਅਠੌਲੀ, ਭਾਈ ਗੁਰਦਿਆਲ ਸਿੰਘ ਮਾਨਾਂਵਾਲੀ ਜ਼ਿਲ੍ਹਾ ਪ੍ਰੈਸ ਸਕੱਤਰ, ਨੰਬਰਦਾਰ ਝਲਮਣ ਸਿੰਘ, ਸਾਬਕਾ ਸਰਪੰਚ ਹਰਵਿੰਦਰ ਸਿੰਘ, ਸਾਬਕਾ ਸਰਪੰਚ ਜੀਤ ਸਿੰਘ, ਬੀਬੀ ਸੁਰਿੰਦਰ ਕੌਰ ਸਿੰਘਣੀ, ਪੰਚ ਹਰਦੀਪ ਕੌਰ, ਪੰਚ ਗੁਰਪ੍ਰੀਤ ਕੌਰ, ਪੰਚ ਤਰਲੋਕ ਸਿੰਘ, ਪੰਚ ਬਲਦੇਵ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਜੱਥੇਦਾਰ ਰਜਿੰਦਰ ਸਿੰਘ ਫੌਜੀ (ਸਾਥੀ ਭਾਈ ਗੁਰਵਿੰਦਰ ਸਿੰਘ ਬੱਬਰ) ਨੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਭਾਈ ਗੁਰਵਿੰਦਰ ਸਿੰਘ ਬੱਬਰ ਨੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਵਿੰਢੇ ਸੰਘਰਸ਼ ਵਿੱਚ ਹਿੱਸਾ ਲੈਂਦਿਆਂ ਸਿੱਖ ਕੌਮ ਦੀ ਚੜ੍ਹਦੀਕਲ੍ਹਾ ਲਈ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਹੈ ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਈ ਸਾਹਿਬ ਜੀ ਨੇ ਮਰਨ ਦੇ ਡਰ ਤੋਂ ਉਪਰ ਉਠਕੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫੇ ਸਿਰੁ ਧਰਿ ਤਲੀ ਗਲੀ ਮੋਰੀ ਆਉ, ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਬੇਖੌਫ ਹੋ ਕੇ ਸਿੱਖੀ ਸਿਧਾਂਤਾਂ ਦੀ ਰਾਖੀ ਕੀਤੀ ਹੈ, ਅੰਤ ਵਿੱਚ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਸਮੂਹ ਸੰਗਤਾਂ ਨੂੰ ਸਿੱਖ ਕੌਮ ਦੇ ਇਹੋ ਜਿਹੇ ਬੱਬਰ ਸ਼ੇਰ ਯੋਧਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ। ਸ਼ਹੀਦੀ ਸਮਾਗਮ ਦੇ ਅਖੀਰ ਵਿੱਚ ਭਾਈ ਸਰਬਜੀਤ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚਾਹ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
ਸ਼ਹੀਦ ਭਾਈ ਗੁਰਵਿੰਦਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਪਿੰਡ ਨੌਰੰਗਸਾਹਪੁਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
273 Views